ਮੰਗਲੁਰੂ- ਕਰਨਾਟਕ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਸੂਬੇ ਦੇ ਉਡੂਪੀ ਜ਼ਿਲ੍ਹੇ 'ਚ ਮੂਕਾਮਬਿਕਾ ਮੰਦਰ ਅਤੇ ਸ਼ਹਿਰ 'ਚ ਮੰਜੂਨਾਥੇਸ਼ਵਰ ਮੰਦਰ ਸੋਮਵਾਰ ਨੂੰ ਫਿਰ ਤੋਂ ਖੋਲ੍ਹ ਦਿੱਤੇ ਗਏ। ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਲਾਗੂ ਤਾਲਾਬੰਦੀ ਕਾਰਨ ਪਿਛਲੇ 2 ਮਹੀਨਿਆਂ ਤੋਂ ਬੰਦ ਮੰਦਰਾਂ ਨੂੰ ਹੁਣ ਖੋਲ੍ਹ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਸਵੇਰੇ ਮੰਦਰ 'ਚ ਕਰੀਬ 200 ਸ਼ਰਧਾਲੂਆਂ ਨੇ ਪੂਜਾ ਕੀਤੀ। ਅਗਲੇ 15 ਦਿਨਾਂ ਤੱਕ 60 ਸਾਲ ਤੋਂ ਬਾਅਦ ਵਧ ਉਮਰ ਦੇ ਲੋਕਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੰਦਰ 'ਚ ਪ੍ਰਵੇਸ਼ ਨਹੀਂ ਮਿਲੇਗਾ। ਦੁਪਹਿਰ ਨੂੰ ਵੰਡਣ ਵਾਲਾ ਭੋਜਨ ਵੀ ਮੁਹੱਈਆ ਨਹੀਂ ਕਰਵਾਇਆ ਗਿਆ।
ਸਾਰੇ ਸ਼ਰਧਾਲੂਆਂ ਲਈ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਜ਼ਰੂਰੀ ਹੈ। ਥਰਮਲ ਸਕ੍ਰੀਨਿੰਗ ਅਤੇ ਸੈਨੇਟਾਈਜ਼ਰ ਦੀ ਵੀ ਵਿਵਸਥਾ ਕੀਤੀ ਗਈ ਹੈ। ਸ਼ਹਿਰ ਦੇ ਕਦਰੀ 'ਚ ਭਗਵਾਨ ਮੰਜੂਨਾਥੇਸ਼ਵਰ ਦਾ ਮੰਦਰ ਵੀ ਖੋਲ੍ਹ ਦਿੱਤਾ ਗਿਆ। ਦੱਖਣ ਕੰਨੜ ਜ਼ਿਲ੍ਹਾ ਇੰਚਾਰਜ ਕੋਟਾ ਸ਼੍ਰੀਨਿਵਾਸ ਪੁਜਾਰੀ ਮੰਦਰ 'ਚ ਪਹੁੰਚਣ ਵਾਲੇ ਪਹਿਲੇ ਸ਼ਰਧਾਲੂ ਸਨ। ਉਨ੍ਹਾਂ ਨਾਲ ਮੇਅਰ ਦਿਵਾਕਰ ਪੰਡੇਸ਼ਵਰ ਵੀ ਸਨ।
ਅਨਲਾਕ-1 : ਗੁਰਦੁਆਰਾ ਸਾਹਿਬ ਖੁੱਲ੍ਹਿਆ ਤਾਂ ਕੁਝ ਇਸ ਤਰ੍ਹਾਂ ਜੋੜੇ ਨੇ ਲਈਆਂ ਲਾਵਾਂ (ਤਸਵੀਰਾਂ)
NEXT STORY