ਨਵੀਂ ਦਿੱਲੀ— ਕਰਤਾਰਪੁਰ ਕਾਰੀਡੋਰ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਰਤਾਰਪੁਰ ਕਾਰੀਡੋਰ ਦੇ ਇਨਫ੍ਰਾਸਰੱਕਚਰ ਦੇ ਕੰਮ ਨੂੰ ਲੈ ਕੇ ਚਿੰਤਤ ਹਨ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨਾ ਚਾਹੁੰਦੇ ਹਨ। ਉਹ ਇਨਫ੍ਰਾਸਟਰੱਕਚਰ ਨੂੰ ਲੈ ਕੇ ਚਿੰਤਤ ਹਨ, ਜਿਥੇ 2 ਅਹਿਮ ਪਹਿਲੂਆਂ ਦਾ ਨਿਰਮਾਣ ਅਜੇ ਬਾਕੀ ਹੈ। ਇਹ ਦੋ ਪਹਿਲੂ ਹਨ ਸਟੇਟ ਆਫ ਦਾ ਆਰਟ ਟਰਮੀਨਲ ਤੇ ਜ਼ੀਰੋ ਲਾਈਨ ਨੂੰ ਰਾਸ਼ਟਰੀ ਰਾਜ ਮਾਰਗ ਨਾਲ ਜੋੜਨ ਵਾਲੀ 4-ਲੇਨ ਸੜਕ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲੂਆਂ 'ਤੇ ਕੰਮ ਜਾਰੀ ਹੈ ਤੇ ਸਾਨੂੰ ਉਮੀਦ ਹੈ ਕਿ ਇਨ੍ਹਾਂ 'ਚੋਂ ਇਕ 'ਤੇ ਸਤੰਬਰ 2019 ਤੇ ਦੂਜੇ 'ਤੇ ਅਕਤੂਬਰ ਤੱਕ ਕੰਮ ਪੂਰਾ ਕਰ ਲਿਆ ਜਾਵੇਗਾ। ਇਸ ਲਈ ਜੋ ਰਿਪੋਰਟਾਂ ਕਹਿ ਰਹੀਆਂ ਹਨ ਕਿ ਅਸੀਂ ਇਸ ਪ੍ਰੋਜੈਕਟ ਨੂੰ ਲੈ ਕੇ ਸੁਸਤ ਹਾਂ ਉਹ ਗਲਤ ਹਨ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮਸਲੇ 'ਤੇ ਪਾਕਿਸਤਾਨ ਨਾਲ ਵੀ ਸੰਪਰਕ 'ਚ ਹਾਂ, ਨਾ ਸਿਰਫ ਇਨਫ੍ਰਾਸਰੱਕਚਰ ਨੂੰ ਲੈ ਕੇ ਬਲਕਿ ਪੁਲ ਸਬੰਧੀ ਵੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਇਸ ਮਸਲੇ 'ਤੇ ਗੱਲ ਚੱਲ ਰਹੀ ਹੈ ਕਿ ਕਾਰੀਡੋਰ ਦੇ ਰਸਤੇ 'ਚ ਪੁਲ ਦਾ ਨਿਰਮਾਣ ਕੀਤਾ ਜਾਵੇ ਜਾਂ ਨਾ।
ਆਸਾਮ: ਹੜ੍ਹ ਪ੍ਰਭਾਵਿਤ ਖੇਤਰਾਂ 'ਚ ਫਸੇ ਲੋਕਾਂ ਦੀ ਮਦਦ ਲਈ ਪਹੁੰਚੀ ਭਾਰਤੀ ਫੌਜ
NEXT STORY