ਜੰਮੂ— ਜੰਮੂ-ਕਸ਼ਮੀਰ ਵਿਚ ਸਰਦੀਆਂ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਸ੍ਰੀ ਅਮਰਨਾਥ ਗੁਫਾ ਸਮੇਤ ਵਾਦੀ ਦੇ ਕਈ ਉੱਪਰੀ ਇਲਾਕਿਆਂ ਵਿਚ ਬਰਫ਼ਬਾਰੀ ਹੋਈ। ਐਤਵਾਰ ਸਵੇਰੇ ਅਨੰਤਨਾਗ ’ਚ ਬਰਫ਼ਬਾਰੀ ਹੋਈ। ਬਰਫ਼ਬਾਰੀ ਮਗਰੋਂ ਬਾਬਾ ਅਮਰਨਾਥ ਗੁਫ਼ਾ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਿ ਕਾਫੀ ਮਨਮੋਹਕ ਲੱਗ ਰਹੀਆਂ ਹਨ।
ਕਸ਼ਮੀਰ ਵਿਚ ਸਰਦੀਆਂ ਦੇ ਮੌਸਮ ਦੀ ਇਹ ਦੂਜੀ ਬਰਫ਼ਬਾਰੀ ਹੈ। ਇਸ ਤੋਂ ਪਹਿਲਾਂ ਸਤੰਬਰ ਦੇ ਆਖ਼ਰੀ ਹਫ਼ਤੇ ਵਿਚ ਗੁਲਮਰਗ, ਸੋਨਮਰਗ ਸਮੇਤ ਕਸ਼ਮੀਰ ਦੇ ਉੱਚੇ ਇਲਾਕਿਆਂ ਵਿਚ ਬਰਫ਼ਬਾਰੀ ਹੋਈ ਸੀ। ਬਰਫ਼ਬਾਰੀ ਦਰਮਿਆਨ ਸ਼੍ਰੀਨਗਰ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 0.1 ਡਿਗਰੀ ਘੱਟ 26.4 ਡਿਗਰੀ ਅਤੇ ਘੱਟ ਤੋਂ ਘੱਟ 14.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਪਹਿਲਗਾਮ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.2 ਡਿਗਰੀ ਘੱਟ 23.8 ਅਤੇ ਘੱਟ ਤੋਂ ਘੱਟ 11.7 ਡਿਗਰੀ ਸੀ।
ਜ਼ਿਮਨੀ ਚੋਣਾਂ ਨਤੀਜੇ: ਰੁਝਾਨਾਂ ’ਚ ਮਮਤਾ ‘ਦੀਦੀ’ ਅੱਗੇ, ਜਸ਼ਨ ’ਚ ਡੁੱਬੇ TMC ਸਮਰਥਕ
NEXT STORY