ਨਵੀਂ ਦਿੱਲੀ- ਕਸ਼ਮੀਰ ਵਿਚ ਸਿੱਖ ਕੁੜੀਆਂ ਦੇ ਧਰਮ ਤਬਦੀਲੀ ਦੇ ਬਾਅਦ ਘਾਟੀ ਦੇ ਸਿੱਖਾਂ ਦੇ ਇਕ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਚ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਇਕ ਮੰਗ-ਪੱਤਰ (ਚਾਰਟਰ) ਸੌਂਪਿਆ।
ਭਾਜਪਾ ਨੇਤਾ ਆਰ. ਪੀ . ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਗ-ਪੱਤਰ ਵਿਚ ਘਾਟੀ ਦੇ ਸਿੱਖਾਂ ਨੇ ਜੰਮੂ-ਕਸ਼ਮੀਰ ’ਚੋਂ ਧਾਰਾ 370 ਖ਼ਤਮ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸ ਫ਼ੈਸਲਾ ਨੇ ਅੱਤਵਾਦ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਜੰਮੂ-ਕਸ਼ਮੀਰ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕਸ਼ਮੀਰ ਦੇ ਸਿੱਖ ਆਗੂਆਂ ਦੇ ਵਫ਼ਦ ਨੇ ਆਰ. ਪੀ. ਸਿੰਘ ਨਾਲ ਕੀਤੀ ਮੁਲਾਕਾਤ, ਰੱਖੀਆਂ ਖ਼ਾਸ ਮੰਗਾਂ
ਮੰਗ-ਪੱਤਰ ਵਿਚ ਕਸ਼ਮੀਰੀ ਸਿੱਖਾਂ ਨੇ ਘਾਟੀ ਦੇ 1. 5 ਲੱਖ ਸਿੱਖਾਂ ਸਮੇਤ ਘੱਟ ਗਿਣਤੀ ਭਾਈਚਾਰੇ ਨੂੰ ਜ਼ਬਰਨ ਧਰਮ ਤਬਦੀਲੀ ਤੋਂ ਬਚਾਉਣ ਲਈ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਅੰਤਰ-ਜਾਤੀ (ਲਵ ਜੇਹਾਦ) ਕਾਨੂੰਨ ਲਾਗੂ ਕਰਨ ਦੀ ਵੱਡੀ ਮੰਗ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਇਹ ਮੰਗ ਭਾਈਚਾਰੇ ਵੱਲੋਂ ਉਠਾਈ ਜਾ ਚੁੱਕੀ ਹੈ। ਘਾਟੀ ਦੇ ਸਿੱਖ 6 ਜ਼ਿਲਿਆਂ ਵਿਚ ਫੈਲੇ ਹੋਏ ਹਨ ਅਤੇ ਇਸ ਸਮੇਂ ਕੁੱਲ 60,000 ਰਜਿਸਟਰ ਵੋਟਰ ਹਨ। ਇਹ ਭਾਈਚਾਰਾ 135 ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਦਾ ਹੈ, ਜਿਨ੍ਹਾਂ ਵਿਚੋਂ ਕੁੱਝ ਇਤਿਹਾਸਿਕ ਗੁਰਦੁਆਰੇ ਹਨ। 1990 ਦੇ ਬਾਅਦ ਤੋਂ ਘਾਟੀ ਦੇ ਸਿੱਖ ਭਾਈਚਾਰੇ ਉੱਤੇ ਅੱਤਵਾਦੀ ਕਈ ਵਾਰ ਹਮਲੇ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਕਸ਼ਮੀਰ 'ਚ ਜ਼ਬਰਨ ਧਰਮ ਪਰਿਵਰਤਨ ਦਾ ਸ਼ਿਕਾਰ ਹੋਈ ਸਿੱਖ ਕੁੜੀ ਦਾ ਸਿੱਖ ਮੁੰਡੇ ਨਾਲ ਹੋਇਆ ਵਿਆਹ
ਘਾਟੀ ਦੇ ਸਿੱਖਾਂ ਦੀਆਂ ਮੰਗਾਂ :
* ਸਿੱਖਾਂ ਨੂੰ ਘੱਟ ਗਿਣਤੀ ਐਲਾਨਿਆ ਜਾਵੇ।
* ਹੱਦਬੰਦੀ ’ਚ ਬਾਰਾਮੂਲਾ ਅਤੇ ਸ਼੍ਰੀਨਗਰ/ਤਰਾਲ ਵਿਚ 2 ਵਿਧਾਨ ਸਭਾ ਸੀਟਾਂ ਸਿੱਖਾਂ ਲਈ ਰਾਖਵੀਂਆਂ ਕਰੋ।
* ਉਪ ਰਾਜਪਾਲ ਦਾ ਸਲਾਹਕਾਰ ਇਕ ਸਿੱਖ ਨੂੰ ਨਿਯੁਕਤ ਕੀਤਾ ਜਾਵੇ।
* ਜਿਸ ਸਥਾਨ ਉੱਤੇ ਬਾਬਾ ਗੁਰੂ ਨਾਨਕ 12 ਦਿਨਾਂ ਲਈ ਰਹੇ, ਉੱਥੇ ਸਥਾਪਿਤ ਇਤਿਹਾਸਿਕ ਮਟਨ ਸਾਹਿਬ ਗੁਰਦੁਆਰੇ ਨੂੰ ਰਾਸ਼ਟਰੀ ਵਿਰਾਸਤ ਐਲਾਨਿਆ ਜਾਵੇ।
* ਮਟਨ ਸਾਹਿਬ ਗੁਰਦੁਆਰੇ ਦੇ ਦਰਸ਼ਨ ਵਿਸ਼ਵ ਭਰ ਦੇ ਸਿੱਖਾਂ ਲਈ ਆਸਾਨ ਬਣਾਉਣ ਲਈ ਅਵੰਤੀਪੋਰਾ ਹਵਾਈ ਅੱਡੇ ਦਾ ਨਾਂ ਬਾਬਾ ਗੁਰੂ ਨਾਨਕ ਹਵਾਈ ਅੱਡਾ ਰੱਖਿਆ ਜਾਵੇ।
* ਬਾਬਾ ਗੁਰੂ ਨਾਨਕ ਹਵਾਈ ਅੱਡੇ ’ਤੇ ਅੰਤਰਰਾਸ਼ਟਰੀ ਉਡਾਨਾਂ ਉਤਾਰਣ ਦੀ ਵਿਵਸਥਾ ਕੀਤੀ ਜਾਵੇ ਅਤੇ ਹਵਾਈ ਅੱਡੇ ਤੋਂ ਮਟਨ ਸਾਹਿਬ ਗੁਰਦੁਆਰੇ ਤਕ ਸਮਰਪਿਤ ਰਸਤਾ ਬਣਾਇਆ ਜਾਵੇ।
* ਸਿੱਖਾਂ ਦੀ ਘਾਟੀ ਤੋਂ ਹਿਜਰਤ ਰੋਕਣ ਲਈ ਤੁਰੰਤ ਸਰਕਾਰੀ ਨੌਕਰੀਆਂ ਵਿਚ ਰਿਜ਼ਰਵੇਸ਼ਨ ਦਿੱਤੀ ਜਾਵੇ।
* ਕਸ਼ਮੀਰੀ ਸਿੱਖਾਂ ਲਈ ਜੈਕਲਾਈ ਦੀ ਤਰ੍ਹਾਂ ਇਕ ਮਕਾਮੀ ਰੈਜੀਮੈਂਟ ਬਣਾਈ ਜਾਵੇ।
ਇਹ ਵੀ ਪੜ੍ਹੋ: ਕਸ਼ਮੀਰ ’ਚ ਸਿੱਖ ਕੁੜੀਆਂ ਦਾ ਜ਼ਬਰਨ ਧਰਮ ਪਰਿਵਰਤਨ ਮਾਮਲਾ: ਵੀਡੀਓ ’ਚ ਸੁਣੋ ਮਾਮਲੇ ਦੀ ਪੂਰੀ ਸੱਚਾਈ
ਬਸਪਾ ਦੇ ਸਾਬਕਾ ਸੰਸਦ ਮੈਂਬਰ ਦਾਊਦ ’ਤੇ ਕੱਸਿਆ ਸ਼ਿਕੰਜਾ, 100 ਕਰੋੜ ਦੀ ਇਮਾਰਤ ’ਤੇ ਚੱਲਿਆ ਬੁਲਡੋਜ਼ਰ
NEXT STORY