ਸ਼੍ਰੀਨਗਰ (ਭਾਸ਼ਾ) - ਕਸ਼ਮੀਰ ਵਿਚ ਐਤਵਾਰ ਗੁਲਮਰਗ ਨੂੰ ਛੱਡ ਕੇ ਵੱਖ-ਵੱਖ ਥਾਵਾਂ ਵਿਚ ਘਟੋਂ-ਘੱਟ ਤਾਪਮਾਨ ਡਿੱਗ ਕੇ ਹੱਡੀਆਂ ਜਮਾਉਣ ਵਾਲੀ ਠੰਡ ਤੋਂ ਕਈ ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ। ਅਧਿਕਾਰੀਆਂ ਨੇ ਕਿਹਾ ਕਿ ਉੱਤਰੀ ਕਸ਼ਮੀਰ ਦਾ ਮਸ਼ਹੂਰ ਸਕੀ-ਰਿਜ਼ਾਰਟ ਗੁਲਮਰਗ ਇਕੱਲਾ ਸਥਾਨ ਰਿਹਾ, ਜਿਥੇ ਰਾਤ ਦੇ ਤਾਪਮਾਨ ਵਿਚ ਵਾਧਾ ਹੋਇਆ ਜਦਕਿ ਕੁਝ ਹੋਰਨਾਂ ਥਾਵਾਂ ਵਿਚ ਕਈ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸ਼ਨੀਵਾਰ ਰਾਤ ਸ਼੍ਰੀਨਗਰ ਦਾ ਤਾਪਮਾਨ ਸਿਫਰ ਤੋਂ 3.6 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ। ਦੱਖਣੀ ਕਸ਼ਮੀਰ ਵਿਚ ਅਮਰਨਾਥ ਯਾਤਰਾ ਦੇ ਆਧਾਰ ਕੈਂਪ ਪਹਿਲਗਾਮ ਵਿਚ ਤਾਪਮਾਨ ਸਿਫਰ ਤੋਂ 7.5 ਡਿਗਰੀ ਸੈਲਸੀਅਸ ਹੇਠਾਂ ਰਿਹਾ, ਜਿਹੜਾ ਸ਼ਨੀਵਾਰ ਦੀ ਰਾਤ ਦੇ ਤਾਪਮਾਨ ਮਨਫੀ 6.3 ਡਿਗਰੀ ਸੈਲਸੀਅਸ ਤੋਂ ਘੱਟ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
'ਹਵਾ ਦੇ ਨਾਲ ਬਦਲ ਤਾਂ ਨਹੀਂ ਰਹੇ ਰਾਕੇਸ਼ ਟਿਕੈਤ'
NEXT STORY