ਸ਼੍ਰੀਨਗਰ (ਭਾਸ਼ਾ)- ਹੁਰੀਅਤ ਕਾਨਫਰੰਸ ਦੇ ਮੁਖੀ ਮੀਰਵਾਈਜ਼ ਉਮਰ ਫਾਰੂਕ ਨੇ ਕਸ਼ਮੀਰ ਨੂੰ ਨਸ਼ਾ ਮੁਕਤ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਅਧੀਨ ਘਾਟੀ 'ਚ ਨਸ਼ੀਲੇ ਪਦਾਰਥ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੇ ਪ੍ਰਸ਼ਾਸਨ ਦੇ ਕਦਮ ਦਾ ਸੋਮਵਾਰ ਨੂੰ ਸਵਾਗਤ ਕੀਤਾ। ਸ਼੍ਰੀਨਗਰ ਦੀ ਇਕ ਮਸਜਿਦ 'ਚ ਇਕ ਧਾਰਮਿਕ ਸਭਾ ਨੂੰ ਸੰਬੋਧਨ ਕਰਦੇ ਹੋਏ ਮੀਰਵਾਈਜ਼ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਲਈ ਪੁਲਸ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹਾਲ ਹੀ 'ਚ ਕਈ ਨਸ਼ੀਲੇ ਪਦਾਰਥ ਤਸਕਰਾਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੇ ਜਾਣ ਦੀ ਗੱਲ ਸਵੀਕਾਰੀ।
ਮੀਰਵਾਈਜ਼ ਨੇ ਕਿਹਾ,''ਪ੍ਰਸ਼ਾਸਨ ਨੂੰ ਨਿਰਣਾਇਕ ਕਦਮ ਚੁੱਕਦੇ ਦੇਖਣਾ ਉਤਸ਼ਾਹਵਰਧਕ ਹੈ। ਜਦੋਂ (ਅਧਿਕਾਰੀਆਂ ਵਲੋਂ) ਸਮਾਜ ਦੇ ਕਲਿਆਣ ਲਈ ਚੰਗੇ ਕਦਮ ਚੁੱਕੇ ਜਾਂਦੇ ਹਨ ਤਾਂ ਸਾਰਿਆਂ ਨੂੰ ਉਨ੍ਹਾਂ ਦੀ ਤਾਰੀਫ਼ ਵੀ ਕਰਨੀ ਚਾਹੀਦੀ ਹੈ।'' ਹੁਰੀਅਤ ਮੁਖੀ ਨੇ ਸਮਾਜਿਕ ਸਥਿਤੀਆਂ 'ਚ ਸੁਧਾਰ ਲਈ ਸਮੂਹਿਕ ਕਾਰਵਾਈ 'ਤੇ ਵੀ ਜ਼ੋਰ ਦਿੱਤਾ, ਖ਼ਾਸ ਕਰ ਕੇ ਕਸ਼ਮੀਰ 'ਚ ਨਸ਼ੀਲੇ ਪਦਾਰਥਾਂ ਦੀ ਆਦਤ ਦੇ ਵਧਦੇ ਖ਼ਤਰੇ ਖ਼ਿਲਾਫ਼। ਉਨ੍ਹਾਂ ਕਿਹਾ ਕਿ ਹਾਲਾਤ ਚਿੰਤਾਜਨਕ ਹਨ, ਕਿਉਂਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਖੇਤਰ 'ਚ 15 ਲੱਖ ਤੋਂ ਵੱਧ ਲੋਕ ਨਸ਼ੀਲੇ ਪਦਾਰਥਾਂ ਦੀ ਆਦਤ ਦੇ ਸ਼ਿਕਾਰ ਹਨ। ਮੀਰਵਾਈਜ਼ ਨੇ ਕਿਹਾ,''ਮਸਜਿਦ ਕਮੇਟੀਆਂ ਹਰ ਖੇਤਰ 'ਚ ਨਸ਼ੀਲੇ ਪਦਾਰਥਾਂ ਦੀ ਆਦਤ ਨਾਲ ਨਜਿੱਠਣ ਲਈ ਸਹਿਯੋਗ ਦੇ ਸਕਦੀਆਂ ਹਨ ਅਤੇ ਪ੍ਰਭਾਵੀ ਉਪਾਅ ਲਾਗੂ ਕਰ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਪ੍ਰਸ਼ਾਸਨਿਕ ਫੇਰਬਦਲ; 44 IAS ਅਫ਼ਸਰਾਂ ਦੇ ਤਬਾਦਲੇ
NEXT STORY