ਸ਼੍ਰੀਨਗਰ (ਭਾਸ਼ਾ)- ਕਸ਼ਮੀਰ 'ਚ ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ 'ਚ ਸ਼ਨੀਵਾਰ ਨੂੰ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਅਤੇ ਮੈਦਾਨੀ ਹਿੱਸਿਆਂ 'ਚ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਬਰਫ਼ਬਾਰੀ ਸਵੇਰੇ ਸ਼ੁਰੂ ਹੋਈ ਅਤੇ ਰੁਕ-ਰੁਕ ਕੇ ਹੋ ਰਹੀ ਹੈ, ਜਿਸ ਨਾਲ ਉੱਥੇ ਇਕ ਇੰਚ ਤੱਕ ਬਰਫ਼ ਦੀ ਚਾਦਰ ਵਿਛ ਗਈ ਹੈ। ਉਨ੍ਹਾਂ ਦੱਸਿਆ ਕਿ ਬਾਂਦੀਪੁਰਾ ਜ਼ਿਲ੍ਹੇ 'ਚ ਗੁਰੇਜ, ਕੁਪਵਾੜਾ 'ਚ ਮਾਚਿਲ, ਸ਼ੋਪੀਆਂ 'ਚ ਮੁਗਲ ਰੋਡ ਸਮੇਤ ਘਾਟੀ ਦੇ ਹੋਰ ਕਈ ਉੱਪਰੀ ਇਲਾਕਿਆਂ ਅਤੇ ਹੋਰ ਸਥਾਨਾਂ 'ਤੇ ਵੀ ਬਰਫ਼ਬਾਰੀ ਹੋਈ।
ਇਸ ਵਿਚ ਸ਼੍ਰੀਨਗਰ ਸਮੇਤ ਮੈਦਾਨੀ ਖੇਤਰ ਦੇ ਕਈ ਹਿੱਸਿਆਂ 'ਚ ਮੀਂਹ ਪਿਆ। ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਦੁਪਹਿਰ ਤੱਕ ਮੌਸਮ 'ਚ ਸੁਧਾਰ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 17 ਤੋਂ 23 ਨਵੰਬਰ ਤੱਕ ਮੌਸਮ ਆਮ ਰੂਪ ਨਾਲ ਖੁਸ਼ਕ ਰਹੇਗਾ ਅਤੇ 24 ਨਵੰਬਰ ਨੂੰ ਉੱਪਰੀ ਇਲਾਕਿਆਂ 'ਚ ਕੁਝ ਥਾਵਾਂ 'ਤੇ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PF Account 'ਚੋਂ ਕਢਵਾਉਣਾ ਚਾਹੁੰਦੇ ਹੋ ਪੈਸਾ? ਜਾਣੋ Step by Step ਪੂਰੀ ਪ੍ਰਕਿਰਿਆ
NEXT STORY