ਸ਼੍ਰੀਨਗਰ (ਅਰੀਜ)– ਕਸ਼ਮੀਰ ’ਚ ਸੋਮਵਾਰ ਨੂੰ ਪਹਾੜਾਂ ’ਤੇ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਵਰਖਾ ਹੋਈ। ਇਸ ਨਾਲ ਸਰਦੀ ਮੁੜ ਆ ਗਈ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਜ਼ਿਲਾ ਹੈੱਡਕੁਆਰਟਰਾਂ ਦਾ ਕਈ ਖੇਤਰਾਂ ਨਾਲ ਸੰਪਰਕ ਟੁੱਟ ਗਿਆ ਹੈ।
ਜ਼ਿਲਾ ਹੈੱਡਕੁਆਰਟਰਾਂ ਨਾਲ ਕਈ ਖੇਤਰਾਂ ਦਾ ਸੰਪਰਕ ਟੁੱਟਿਆ
ਉੱਧਰ ਵਰਖਾ ਦੌਰਾਨ ਕਸ਼ਮੀਰ ਘਾਟੀ ’ਚ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ। ਤੇਜ਼ ਵਰਖਾ ਦੌਰਾਨ ਸ਼੍ਰੀਨਗਰ ਸ਼ਹਿਰ ’ਚ ਇਕ ਔਰਤ ਛੱਤਰੀ ਲੈ ਕੇ ਨਿਕਲੀ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ ’ਤੇ ਲੱਗ ਗਈਆਂ। ਹਰੇ, ਸਫੇਦ ਅਤੇ ਕੇਸਰੀ ਰੰਗ ਨਾਲ ਬਣੀ ਛੱਤਰੀ ’ਤੇ ਭਾਰਤ ਲਿਖਿਆ ਸੀ, ਜੋ ਇਸ ਗੱਲ ਦਾ ਗਵਾਹ ਹੈ ਕਿ ਆਰਟੀਕਲ 370 ਹਟਨ ਤੋਂ ਬਾਅਦ ਘਾਟੀ ਦਾ ਮਾਹੌਲ ਬਦਲਿਆ ਹੈ।
ਜ਼ਰੂਰਤ ਪਈ ਤਾਂ ਲੱਖਾਂ ਦੀ ਗਿਣਤੀ 'ਚ ਟਰੈਕਟਰਾਂ 'ਤੇ ਸੰਸਦ ਪਹੁੰਚਣਗੇ ਕਿਸਾਨ : ਰਾਕੇਸ਼ ਟਿਕੈਤ
NEXT STORY