ਟੋਕੀਓ - ਜਾਪਾਨ ਦੀ ਇਕ ਟ੍ਰੇਨ ਵਿਚ ਸਪ੍ਰੇਅ ਕਾਂਡ ਕਾਰਨ ਹੰਗਾਮਾ ਮਚ ਗਿਆ। ਟ੍ਰੇਨ ਵਿਚ ਸਫ਼ਰ ਕਰ ਰਹੇ 10 ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਜਾਪਾਨ ਦੇ ਸਮੇਂ ਅਨੁਸਾਰ ਐਤਵਾਰ ਸ਼ਾਮ 4 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਉਸ ਸਮੇਂ ਟ੍ਰੇਨ ਈਸਟ ਜਾਪਾਨ ਰੇਲਵੇ ਕੰਪਨੀ ਦੀ ਉਏਨੋ-ਟੋਕੀਓ ਦੀ ਟੋਕਾਈਡੋ ਲਾਈਨ ’ਤੇ ਸੀ। ਟ੍ਰੇਨ ਦੀ ਸਰਵਿਸ ਕਾਵਾਸਾਕੀ ਸਟੇਸ਼ਨ ’ਤੇ ਰੋਕ ਦਿੱਤੀ ਗਈ ਹੈ, ਪਰ ਇਸ ਤੋਂ ਬਾਅਦ ਵਾਲੀਆਂ ਟ੍ਰੇਨਾਂ ਯੋਕੋਸੁਕਾ ਲਾਈਨ ਦੇ ਟ੍ਰੈਕ ਦੀ ਵਰਤੋਂ ਕਰ ਕੇ ਚੱਲ ਰਹੀਆਂ ਹਨ।
ਯਾਤਰੀਆਂ ਨੂੰ ਟ੍ਰੇਨ ਵਿਚ ਅਚਾਨਕ ਕੁਝ ਅਜੀਬ ਮਹਿਸੂਸ ਹੋ ਰਿਹਾ ਸੀ। ਉਨ੍ਹਾਂ ਨੂੰ ਖੰਘ ਆਉਣ ਲੱਗੀ ਅਤੇ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ। ਟ੍ਰੇਨ ਰੁਕਣ ਤੋਂ ਬਾਅਦ 20 ਤੋਂ ਵੱਧ ਐਂਬੂਲੈਂਸਾਂ ਅਤੇ ਐਮਰਜੈਂਸੀ ਗੱਡੀਆਂ ਜੇ.ਆਰ. ਕਾਵਾਸਾਕੀ ਸਟੇਸ਼ਨ ’ਤੇ ਪਹੁੰਚੀਆਂ। ਜਾਪਾਨ ਦੇ ਸੱਤ ਰੇਲਵੇ ਗਰੁੱਪ ਹਨ। ਈਸਟ ਜਾਪਾਨ ਰੇਲਵੇ ਕੰਪਨੀ, ਜਿਸ ਨੂੰ ਈਸਟ ਕਿਹਾ ਜਾਂਦਾ ਹੈ, ਇਹ ਇਨ੍ਹਾਂ ਸੱਤ ਕੰਪਨੀਆਂ ’ਚੋਂ ਸਭ ਤੋਂ ਵੱਡੀ ਹੈ। ਅਧਿਕਾਰੀਆਂ ਨੇ ਇਸ ਸਪ੍ਰੇਅ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਟਰੰਪ ਨੇ ਈਰਾਨ ਦੇ ਸ਼ਾਂਤੀ ਪ੍ਰਸਤਾਵ ਨੂੰ ਨਕਾਰਿਆ, ਪ੍ਰਮਾਣੂ ਹਥਿਆਰਾਂ 'ਤੇ ਫ਼ੌਜੀ ਕਾਰਵਾਈ ਦੀ ਦਿੱਤੀ ਚਿਤਾਵਨੀ
NEXT STORY