ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਰੇਲ ਲਿੰਕ ਦੇ 137 ਕਿਲੋਮੀਟਰ ਲੰਬੇ ਬਨਿਹਾਲ-ਬਾਰਾਮੂਲਾ ਕੋਰੀਡੋਰ 'ਤੇ 2 ਅਕਤੂਬਰ ਤੋਂ ਇਲੈਕਟ੍ਰਿਕ ਰੇਲ ਗੱਡੀ ਚਲਣ ਲੱਗੇਗੀ। ਭਾਰਤੀ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਤੇ ਅਗਸਤ 2019 ਤੋਂ ਕੰਮ ਚੱਲ ਰਿਹਾ ਸੀ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਲੈਕਟ੍ਰਿਕ ਰੇਲ ਲਿੰਕ ਦਾ ਜ਼ਰੂਰੀ ਪ੍ਰਧਾਨ ਮੁੱਖ ਇਲੈਕਟ੍ਰਿਕਲ ਇੰਜੀਨੀਅਰ (ਪੀ.ਸੀ.ਈ.ਈ.) ਨਿਰੀਖਣ 26 ਸਤੰਬਰ ਨੂੰ ਹੋਵੇਗਾ ਅਤੇ ਗਾਂਧੀ ਜਯੰਤੀ ਮੌਕੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਜਾਵੇਗਾ।
ਸੂਤਰਾਂ ਨੇ ਕਿਹਾ,''137 ਕਿਲੋਮੀਟਰ ਲੰਬੀ ਇਲੈਕਟ੍ਰਿਕ ਰੇਲ ਲਿੰਕ ਦੇ ਬਾਰਾਮੂਲਾ-ਬਡਗਾਮ ਹਿੱਸੇ 'ਤੇ ਪ੍ਰੀਖਣ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ, ਜਦੋਂ ਕਿ ਬਾਕੀ ਬਡਗਾਮ-ਬਨਿਹਾਲ ਹਿੱਸੇ 'ਤੇ ਪ੍ਰੀਖਣ 20 ਸਤੰਬਰ ਨੂੰ ਕੀਤਾ ਜਾਵੇਗਾ।'' ਬਨਿਹਾਲ ਤੋਂ ਬਾਰਾਮੂਲਾ ਤੱਕ ਰੇਲ ਲਿੰਕ 324 ਕਰੋੜ ਰੁਪਏ ਦਾ ਹੈ। ਬਨਿਹਾਲ-ਬਾਰਾਮੂਲਾ ਰੇਲ ਲਿੰਕ ਦੇ ਬਿਜਲੀਕਰਨ ਨਾਲ ਹਵਾ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਆਵਾਜਾਈ ਲਾਗਤ 'ਚ 60 ਫੀਸਦੀ ਦੀ ਕਮੀ ਆਉਣ ਦੀ ਉਮੀਦ ਹੈ।
ਕੀ SCO 'ਚ ਮੋਦੀ-ਸ਼ਹਿਬਾਜ਼ ਦੀ ਹੋਵੇਗੀ ਮੁਲਾਕਾਤ? ਜਾਣੋ ਪਾਕਿ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਦਾ ਬਿਆਨ
NEXT STORY