ਇਸਲਾਮਾਬਾਦ (ਏਜੰਸੀ)- ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ 15 ਅਤੇ 16 ਸਤੰਬਰ ਨੂੰ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸ਼ਾਹਬਾਜ਼ ਸ਼ਰੀਫ਼ ਵਿਚਾਲੇ ਮੁਲਾਕਾਤ ਦੀ ਸੰਭਾਵਨਾ ਨਹੀਂ ਹੈ। ਗੁਆਂਢੀਆਂ ਵਿਚਾਲੇ ਐੱਸ.ਸੀ.ਓ. ਤੋਂ ਇਲਾਵਾ ਬੈਠਕ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਵਿਦੇਸ਼ ਦਫਤਰ ਦੇ ਬੁਲਾਰੇ ਅਸੀਮ ਇਫਤਿਖਾਰ ਨੇ ਡਾਨ ਨੂੰ ਦੱਸਿਆ, "ਭਾਰਤੀ ਪ੍ਰਧਾਨ ਮੰਤਰੀ ਨਾਲ ਕਿਸੇ ਮੁਲਾਕਾਤ ਦੀ ਕਲਪਨਾ ਨਹੀਂ ਕੀਤੀ ਗਈ ਹੈ।"
ਇਹ ਵੀ ਪੜ੍ਹੋ: ਰੂਸ ’ਚ ਰਿਕਾਰਡ ਵੋਟਾਂ ਨਾਲ ਵਿਧਾਇਕ ਬਣੇ ਬਿਹਾਰ ਦੇ ਅਭੈ ਸਿੰਘ
ਡਾਨ ਅਖ਼ਬਾਰ ਵੱਲੋਂ ਸੰਪਰਕ ਕੀਤੇ ਜਾਣ 'ਤੇ ਇਕ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਦੋਵਾਂ ਵਿਚਾਲੇ ਇਕ ਸੰਖੇਪ ਸ਼ਿਸ਼ਟਾਚਾਰ ਮੁਲਾਕਾਤ ਸੰਭਵ ਹੈ, ਪਰ ਉਹ ਗੱਲ ਨਹੀਂ ਕਰਨਗੇ। ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਪੱਖ ਨੇ ਬੈਠਕ ਦੀ ਮੰਗ ਨਹੀਂ ਕੀਤੀ ਹੈ। ਵਿਦੇਸ਼ ਦਫ਼ਤਰ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਸ਼ਰੀਫ਼ ਐੱਸ.ਸੀ.ਓ. ਦੇ ਰਾਜ ਮੁਖੀਆਂ ਦੀ ਕੌਂਸਲ (ਸੀ.ਐੱਚ.ਐੱਸ.) ਦੀ 22ਵੀਂ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ SCO 2001 ਵਿਚ ਸਥਾਪਤ ਦੱਖਣੀ ਅਤੇ ਮੱਧ ਏਸ਼ੀਆ ਵਿੱਚ ਫੈਲਿਆ ਇੱਕ ਪ੍ਰਮੁੱਖ ਅੰਤਰ-ਖੇਤਰੀ ਸੰਗਠਨ ਹੈ।
ਇਹ ਵੀ ਪੜ੍ਹੋ: ਕਤਰ 'ਚ 4 ਸਾਲਾ ਭਾਰਤੀ ਬੱਚੀ ਨਾਲ ਵਾਪਰਿਆ ਭਾਣਾ, ਸਕੂਲ ਬੱਸ 'ਚ ਦਮ ਘੁਟਣ ਕਾਰਨ ਹੋਈ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ “ਪੀਚ ਕਿੰਗ” ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਿੱਖ ਆਗੂ ਦੀਦਾਰ ਸਿੰਘ ਬੈਂਸ ਨਹੀਂ ਰਹੇ
NEXT STORY