ਨਵੀਂ ਦਿੱਲੀ, (ਭਾਸ਼ਾ)— ਰਾਸ਼ਟਰੀ ਜਾਂਚ ਏਜੰਸੀ (ਐੈੱਨ. ਆਈ. ਏ.) ਨੇ ਦੋਸ਼ ਲਾਇਆ ਹੈ ਕਿ ਜੰਮੂ-ਕਸ਼ਮੀਰ 'ਚ ਅੱਤਵਾਦੀ ਵਿੱਤ ਪੋਸ਼ਣ ਦੇ ਮਾਮਲੇ 'ਚ ਜਾਂਚ ਤੋਂ ਪਤਾ ਲੱਗਾ ਹੈ ਕਿ ਕੱਟੜਪੰਥੀ ਵੱਖਵਾਦੀ ਨੇਤਾਵਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋਈ ਅਤੇ ਉਨ੍ਹਾਂ ਨੇ ਇਸ ਦੀ ਵਰਤੋਂ ਆਪਣੇ ਲਈ ਜਾਇਦਾਦ ਖਰੀਦਣ ਤੋਂ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਪੜ੍ਹਾਉਣ ਲਈ ਕੀਤੀ। ਏਜੰਸੀ ਨੇ ਹੁਰੀਅਤ ਕਾਨਫਰੰਸ ਅਤੇ ਸੰਗਠਨਾਂ ਦੇ ਕਈ ਸੀਨੀਅਰ ਨੇਤਾਵਾਂ ਤੋਂ ਪੁੱਛਗਿਛ ਕੀਤੀ ਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਸ਼ਮੀਰੀ ਘਾਟੀ 'ਚ ਲੋਕਾਂ 'ਚ ਵੱਖਵਾਦੀ ਭਾਵਨਾਵਾਂ ਭੜਕਾਉਣ ਲਈ ਪਾਕਿਸਤਾਨ ਤੋਂ ਫੰਡਿੰਗ ਮਿਲਣ ਦੀ ਗੱਲ ਮੰਨੀ ਹੈ। ਐੈੱਨ.ਆਈ. ਏ. ਨੇ ਐਤਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਹੈ ਕਿ ਦੁਖਤਰਾਨ-ਏ-ਮਿੱਲਤ ਦੀ ਖਤਰਨਾਕ ਨੇਤਾ ਆਸੀਆ ਅੰਦਰਾਬੀ ਤੋਂ ਮਲੇਸ਼ੀਆ 'ਚ ਉਸ ਦੇ ਬੇਟੇ ਦੀ ਪੜ੍ਹਾਈ 'ਤੇ ਖਰਚ ਬਾਰੇ ਪੁੱਛਗਿਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਖਰਚਾ ਜਹੂਰ ਵਟਾਲੀ ਚੁੱਕਦਾ ਸੀ ਜਿਸ ਨੂੰ ਅੱਤਵਾਦੀ ਫੰਡਿੰਗ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਇਸ ਨੇ ਦਾਅਵਾ ਕੀਤਾ, ''ਜਾਂਚ ਆਸੀਆ ਅੰਦਰਾਬੀ ਨੇ ਮੰਨਿਆ ਕਿ ਉਸ ਨੂੰ ਵਿਦੇਸ਼ੀ ਸਰੋਤਾਂ ਤੋਂ ਪੈਸਾ ਤੇ ਚੰਦਾ ਮਿਲਦਾ ਰਿਹਾ ਹੈ ਤੇ ਦੁਖਤਰਾਨ-ਏ-ਮਿੱਲਤ ਘਾਟੀ 'ਚ ਮੁਸਲਿਮ ਔਰਤਾਂ ਵੱਲੋਂ ਪ੍ਰਦਰਸ਼ਨ ਦਾ ਆਯੋਜਨ ਕਰਦਾ ਹੈ।''
ਇਕ ਹੋਰ ਕੱਟੜਪੰਥੀ ਨੇਤਾ ਸ਼ੱਬੀਰ ਸ਼ਾਹ ਕੋਲੋਂ ਵੀ ਉਸ ਦੇ ਕਾਰੋਬਾਰ ਬਾਰੇ ਪੁੱਛਗਿਛ ਕੀਤੀ ਗਈ, ਜੋ ਕਥਿਤ ਤੌਰ 'ਤੇ ਪਾਕਿਸਤਾਨ ਤੋਂ ਮਿਲੀ ਫੰਡਿੰਗ ਨਾਲ ਸੰਚਾਲਿਤ ਹੁੰਦਾ ਸੀ ਅਤੇ ਇਸ 'ਚ ਪਹਿਲਗਾਮ 'ਚ ਉਸ ਦੇ ਹੋਟਲ ਦਾ ਕਾਰੋਬਾਰ ਵੀ ਸ਼ਾਮਲ ਹੈ। ਐੈੱਨ.ਆਈ.ਏ. ਨੇ ਕਿਹਾ ਹਿਰਾਸਤ 'ਚ ਪੁੱਛਗਿੱਛ ਦੌਰਾਨ ਸ਼ਾਹ ਤੋਂ ਪਾਕਿਸਤਾਨ ਸਥਿਤ ਏਜੰਟਾਂ ਅਤੇ ਏ. ਪੀ. ਐੈੱਚ. ਸੀ. (ਆਲ ਪਾਰਟੀਜ਼ ਹੁਰੀਅਤ ਕਾਨਫਰੰਸ) ਦੇ ਅਹੁਦੇਦਾਰਾਂ ਵੱਲੋਂ ਪੈਸਾ ਭੇਜਣ ਬਾਰੇ ਪੁੱਛਿਆ ਗਿਆ। ਉਸ ਕੋਲੋਂ ਪਹਿਲਗਾਮ 'ਚ ਵੱਖ-ਵੱਖ ਹੋਟਲਾਂ ਅਤੇ ਕਾਰੋਬਾਰ, ਜੰਮੂ, ਸ਼੍ਰੀਨਗਰ ਤੇ ਅਨੰਤਨਾਗ 'ਚ ਜਾਇਦਾਦਾਂ ਬਾਰੇ ਪੁੱਛਗਿਛ ਕੀਤੀ ਗਈ।
ਕੁੱਪਵਾੜਾ ਤੋਂ ਲਾਪਤਾ ਨੌਜਵਾਨ ਹਿਜ਼ਬੁਲ ਮੁਜਾਹਿਦੀਨ 'ਚ ਸ਼ਾਮਲ
NEXT STORY