ਨਵੀਂ ਦਿੱਲੀ— ਕਠੂਆ 'ਚ 8 ਸਾਲ ਦੀ ਬੱਚੀ ਨਾਲ ਗੈਂਗਰੇਪ ਦੇ ਮਾਮਲੇ ਨੇ ਦੇਸ਼ ਦੇ ਬਾਕੀ ਲੋਕਾਂ ਦੇ ਨਾਲ-ਨਾਲ ਕ੍ਰਿਕਟਰ ਗੌਤਮ ਗੰਭੀਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਆਈ. ਪੀ. ਐੱਲ. 2018 'ਚ ਦਿੱਲੀ ਡੇਅਰਡੇਵਿਲਸ ਦੀ ਕਪਤਾਨੀ ਕਰ ਰਹੇ ਗੰਭੀਰ ਨੇ ਇਸ ਮਾਮਲੇ 'ਚ ਟਵੀਟ ਦੇ ਜ਼ਰੀਏ ਭਾਰਤੀ ਸਮਾਜ ਤੋਂ ਤਿੱਖੇ ਸਵਾਲ ਪੁੱਛੇ ਹਨ। ਗੰਭੀਰ ਨੇ ਇਸ ਮਾਮਲੇ ਨੂੰ ਲੈ ਕੇ 2 ਟਵੀਟ ਕੀਤੇ ਹਨ।
ਪਹਿਲੇ ਟਵੀਟ 'ਚ ਗੰਭੀਰ ਨੇ ਲਿਖਿਆ ਕਿ 'ਭਾਰਤੀ ਚੇਤਨਾ ਦਾ ਉਨਾਵ ਅਤੇ ਫਿਰ ਕਠੂਆ 'ਚ ਬਲਾਤਕਾਰ ਕੀਤਾ ਗਿਆ, ਹੁਣ ਇਸ ਦੀ ਸਾਡੇ ਗੰਦੇ ਸਿਸਟਮ 'ਚ ਹੱਤਿਆ ਕੀਤੀ ਜਾ ਰਹੀ ਹੈ। ਸਾਹਮਣੇ ਆਓ, ਮਿਸਟਰ ਸਿਸਟਮ, ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ, ਜੇਕਰ ਹਿੰਮਤ ਹੈ ਤਾਂ ਦੋਸ਼ੀਆਂ ਨੂੰ ਸਜ਼ਾ ਦਿਓ।
ਇਕ ਹੋਰ ਟਵੀਟ 'ਚ ਗੰਭੀਰ ਨੇ ਲਿਖਿਆ ਕਿ ਉਨ੍ਹਾਂ ਲੋਕਾਂ ਨੂੰ ਖਾਸ ਤੌਰ 'ਤੇ ਵਕੀਲਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜੋ ਕਠੂਆ ਦੀ ਪੀੜਤ ਬੱਚੀ ਦੀ ਵਕੀਲ ਦੀਪਿਕਾ ਸਿੰਘ ਰਾਜਾਵਤ ਨੂੰ ਚੁਣੌਤੀ ਦੇ ਰਹੇ ਹਨ ਅਤੇ ਰੋਕ ਰਹੇ ਹਨ। ਕੀ ਅਸੀਂ ਬੇਟੀ ਬਚਾਓ ਤੋਂ ਬਲਾਤਕਾਰੀ ਬਚਾਓ ਹੋ ਗਏ ਹਾਂ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਕਠੂਆ 'ਚ ਜਨਵਰੀ 'ਚ ਹੋਈ ਇਸ ਘਟਨਾ ਤੋਂ ਪਹਿਲਾਂ ਦੋਸ਼ੀਆਂ ਨੇ 8 ਸਾਲ ਦੀ ਬੱਚੀ ਨੂੰ ਇਕ ਹਫਤੇ ਲਈ ਬੰਦੀ ਬਣਾਇਆ ਸੀ। ਇਸ ਦੌਰਾਨ ਉਸ ਦੇ ਨਾਲ ਕਈ ਵਾਰ ਬਲਾਤਕਾਰ ਕੀਤਾ ਗਿਆ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਬੱਚੀ ਦੇ ਨਾਲ ਬਲਾਤਕਾਰ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਪੱਥਰ ਨਾਲ ਕੁਚਲ ਦਿੱਤਾ ਸੀ। ਮਾਸੂਮ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ 'ਚ ਅਜੇ ਤਕ 8 ਲੋਕਾਂ ਦੀ ਗ੍ਰਿਫਤਾਰੀ ਹੋ ਚੁਕੀ ਹੈ। ਜਿਸ 'ਚ 2 ਸਪੈਸ਼ਲ ਪੁਲਸ ਅਫਸਰ, ਇਕ ਹੈੱਡ ਕਾਂਸਟੇਬਲ, ਇਕ ਸਬ ਇੰਸਪੈਕਟਰ, ਇਕ ਕਠੂਆ ਨਿਵਾਸੀ ਅਤੇ ਇਕ ਨਾਬਾਲਿਗ ਸ਼ਾਮਲ ਹੈ। ਫੋਰੇਂਸਿਕ ਜਾਂਚ 'ਚ ਇਹ ਗੱਲ ਸਾਬਤ ਹੋ ਚੁਕੀ ਹੈ ਕਿ ਕਤਲ ਤੋਂ ਪਹਿਲਾਂ ਉਸ ਨੂੰ ਇਕ ਧਰਮਸਥਾਨ ਦੇ ਅੰਦਰ ਇਕ ਹਫਤੇ ਤਕ ਟਾਰਚਰ ਕੀਤਾ ਗਿਆ।
ਹੁਣ ਕਰਮਚਾਰੀ ਨਹੀਂ ਦੇਖ ਸਕਣਗੇ ਅਸ਼ਲੀਲ ਸਾਈਟਾਂ, ਗ੍ਰਹਿ ਮੰਤਰਾਲੇ ਨੇ ਚੁੱਕਿਆ ਇਹ ਕਦਮ
NEXT STORY