ਨੈਸ਼ਨਲ ਡੈਸਕ— ਗ੍ਰਹਿ ਮੰਤਰਾਲੇ ਨੇ ਆਪਣੇ ਕੰਪਿਊਟਰ ਨੈੱਟਵਰਕ 'ਚ ਘੁਸਪੈਠੀਆਂ ਦੀਆਂ ਬਾਹਰੀ ਕੋਸ਼ਿਸ਼ਾਂ ਨੂੰ ਰੋਕਣ ਅਤੇ ਆਪਣੇ ਸਿਸਟਮ 'ਤੇ ਅਸ਼ਲੀਲ ਸਾਈਟਾਂ ਦੀ ਪਹੁੰਚ ਨੂੰ ਰੋਕਣ ਲਈ ਮਜ਼ਬੂਤ ਸੁਰੱਖਿਆ ਪ੍ਰਕਿਰਿਆ ਅਪਣਾਈ ਹੈ। ਇਹ ਕਵਾਇਦ ਉਸ ਸਮੇਂ ਕੀਤੀ ਗਈ, ਜਦੋਂ ਸਾਬਕਾ ਕੇਂਦਰੀ ਗ੍ਰਹਿ ਸਕੱਤਰ ਦੇ ਪਿੱਲੈ ਨੇ ਗ੍ਰਹਿ ਮੰਤਰਾਲੇ ਨੂੰ ਲੈ ਕੇ ਵੱਡਾ ਖੁਲ੍ਹਾਸਾ ਕੀਤਾ। ਉਸ ਨੇ ਅੱਜ ਦੱਸਿਆ ਕਿ ਮੰਤਰਾਲੇ 'ਚ ਹੇਠਲੇ ਪੱਧਰ ਦੇ ਕੁੱਝ ਕਰਮਚਾਰੀ ਇੰਟਰਨੈੱਟ 'ਤੇ ਅਸ਼ਲੀਲ ਸਾਈਟਾਂ ਦੇਖਦੇ ਹਨ, ਜਿਸ ਕਾਰਨ ਦਫਤਰ ਦੇ ਕੰਪਿਊਂਟਰਾਂ 'ਚ ਮਾਲਵੇਅਰ ਡਾਊਨਲੋਡ ਹੋ ਜਾਂਦਾ ਸੀ ਅਤੇ ਸਾਰੇ ਕੰਪਿਊਂਟਰਾਂ ਦੇ ਨੈੱਟਵਰਕ ਦੀ ਸੁਰੱਖਿਆ ਖਤਰੇ 'ਚ ਪੈ ਜਾਂਦੀ ਸੀ।
ਹੁਣ ਕਰਮਚਾਰੀ ਨਹੀਂ ਦੇਖ ਸਕਣਗੇ ਅਸ਼ਲੀਲ ਸਾਈਟਾਂ
ਅਧਿਕਾਰੀ ਸੂਤਰਾਂ ਮੁਤਾਬਕ ਘੁਸਪੈਠ ਰੋਕਥਾਮ ਤੰਤਰ, ਘੁਸਪੈਠ ਪਛਾਣ ਪੱਤਰ, ਐਂਟੀ ਵਾਇਰਸ ਅਤੇ ਐਂਟੀ ਮਾਲਵੇਅਰ ਨੂੰ ਲਗਾਇਆ ਗਿਆ ਹੈ। ਗ੍ਰਹਿ ਮੰਤਰਾਲੇ ਦੇ ਕੰਪਿਊਟਰ ਨੈੱਟਵਰਕ 'ਚ ਚਾਕ-ਚੌਬੰਦ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਇਹ ਬਹੁਤ ਮਜ਼ਬੂਤ ਪ੍ਰਕਿਰਿਆ ਹੈ। ਇਸ 'ਚ ਨੈੱਟਵਰਕ ਸੁਰੱਖਿਅਤ ਨੀਤੀ, ਨੈੱਟਵਰਕ ਸੁਰੱਖਿਆ ਨਿਗਰਾਨੀ ਅਤੇ ਫਾਇਰਬਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕੰਪਿਊਂਟਰਾਂ 'ਚ ਫਾਇਰਬਾਲ ਇੰਸਟਾਲ ਕੀਤਾ ਗਿਆ ਹੈ, ਜਿਸ ਨਾਲ ਗ੍ਰਹਿ ਮੰਤਰਾਲੇ 'ਚ ਕੋਈ ਵੀ ਕਰਮਚਾਰੀ ਦਫਤਰ ਦੇ ਕੰਪਿਊਂਟਰ 'ਤੇ ਪੋਰਨ ਸਾਈਟ ਨਹੀਂ ਦੇਖ ਸਕੇਗਾ। ਪੋਰਨ ਵੈੱਬਸਾਈਟ ਖਿਲਾਫ ਫਾਇਰਬਾਲ ਨੂੰ ਇੰਸਟਾਲ ਕੀਤਾ ਗਿਆ ਹੈ।
ਸਾਬਕਾ ਗ੍ਰਹਿ ਸਕੱਤਰ ਨੇ ਕੀਤਾ ਸੀ ਖੁਲ੍ਹਾਸਾ
ਪਿੱਲੇ ਨੇ ਮੁੰਬਈ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ 8-9 ਸਾਲ ਪਹਿਲਾਂ ਜਦੋਂ ਉਹ ਕੇਂਦਰੀ ਗ੍ਰਹਿ ਸਕੱਤਰ ਸੀ ਤਾਂ ਹਰ 2 ਮਹੀਨੇ ਬਾਅਦ ਸਾਰੇ ਕੰਪਿਊਂਟਰਾਂ 'ਚ ਖਰਾਬੀ ਪਾਈ ਜਾਂਦੀ ਸੀ। ਉਨ੍ਹਾਂ ਮੁਤਾਬਕ ਜਦੋਂ ਸੀਨੀਅਰ ਅਧਿਕਾਰੀ ਬੈਠਕਾਂ 'ਚ ਰੁੱਝੇ ਹੁੰਦੇ ਸਨ ਤਾਂ ਹੇਠਲੇ ਕਰਮਚਾਰੀਆਂ ਕੋਲ ਬਹੁਤ ਸਾਰਾ ਸਮਾਂ ਹੁੰਦਾ ਸੀ, ਜਿਸ ਦੌਰਾਨ ਉਹ ਮੀਟਿੰਗ ਤੋਂ ਬਾਅਦ ਹੋਣ ਵਾਲੇ ਕੰਮ ਦੇ ਲਈ ਇੰਤਜ਼ਾਰ ਕਰਦੇ ਰਹਿੰਦੇ ਸਨ, ਉਸ ਸਮੇਂ ਦੌਰਾਨ ਉਹ ਇੰਟਰਨੈੱਟ 'ਤੇ ਪੋਰਨ ਸਾਈਟਾਂ ਖੋਲ੍ਹਦੇ ਅਤੇ ਉਹ ਚੀਜ਼ਾਂ ਡਾਊਨਲੋਡ ਕਰਦੇ, ਜਿਨ੍ਹਾਂ ਦੀ ਵਜ੍ਹਾ ਨਾਲ ਸਿਸਟਮ 'ਚ ਮਾਲਵੇਅਰ ਡਾਊਨਲੋਡ ਹੋ ਜਾਂਦਾ ਸੀ।
ਬਿਹਾਰ ਦੇ ਗਯਾ 'ਚ ਭਾਜਪਾ ਆਗੂ ਦਾ ਬੇਰਹਿਮੀ ਨਾਲ ਕੀਤਾ ਕਤਲ
NEXT STORY