ਗੋਪੇਸ਼ਵਰ/ਰੁਦਰਪ੍ਰਯਾਗ–ਬਦਰੀਨਾਥ ਅਤੇ ਕੇਦਾਰਨਾਥ ਧਾਮ ਵਿਖੇ ਐਤਵਾਰ ਰਾਤ ਇਸ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਸੋਮਵਾਰ ਸਵੇਰੇ ਜਦੋਂ ਲੋਕ ਸੌਂ ਕੇ ਉਠੇ ਤਾਂ ਪਹਾੜਾਂ ’ਤੇ ਬਰਫ ਦੀ ਚਿੱਟੀ ਚਾਦਰ ਵਿਛੀ ਹੋਈ ਸੀ। ਇਸ ਬਰਫਬਾਰੀ ਕਾਰਣ ਹੇਠਲੇ ਇਲਾਕਿਆਂ ਦੇ ਤਾਪਮਾਨ ਵਿਚ ਭਾਰੀ ਕਮੀ ਹੋ ਗਈ। ਸੋਮਵਾਰ ਕੋਈ ਬਰਫਬਾਰੀ ਨਹੀਂ ਹੋਈ ਅਤੇ ਮੌਸਮ ਲਗਭਗ ਖੁਸ਼ਕ ਹੀ ਰਿਹਾ। ਬਦਰੀਨਾਥ ਧਾਮ ਤੋਂ ਲਗਭਗ 5 ਕਿਲੋਮੀਟਰ ਦੂਰ ਬਸੂਧਾਰਾ ਵਿਖੇ 6 ਇੰਚ ਤੱਕ ਬਰਫ ਪਈ। ਕੜਾਕੇ ਦੀ ਠੰਡ ਦੇ ਬਾਵਜੂਦ ਸੋਮਵਾਰ ਬਦਰੀਨਾਥ ਧਾਮ ਵਿਖੇ 3481 ਸ਼ਰਧਾਲੂ ਪੁੱਜੇ। ਇਸ ਸਾਲ ਹੁਣ ਤੱਕ ਇਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੱਧ ਕੇ 11,93,716 ਹੋ ਗਈ ਹੈ।ਦੂਜੇ ਪਾਸੇ ਬਰਫਬਾਰੀ ਕਾਰਨ ਬੰਦ ਹੋਇਆ ਰੋਹਤਾਂਗ ਦੱਰਾ ਬੀ. ਆਰ. ਓ ਨੇ 24 ਘੰਟਿਆਂ 'ਚ ਬਹਾਲ ਕਰ ਦਿੱਤਾ ਹੈ।
ਧੁੰਦ 'ਚ ਲੁੱਕ ਗਿਆ ਤਾਜ ਮਹਿਲ, ਸੈਲਾਨੀ ਹੋਏ ਨਾਖੁਸ਼
NEXT STORY