ਨੈਸ਼ਨਲ ਡੈਸਕ- ਕੇਦਾਰਨਾਥ 'ਚ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਕੇਦਾਰਨਾਥ ਧਾਮ 'ਚ ਹਵਾ ਵਿਚਾਲੇ ਹਿਮਾਲੀਅਨ ਹੈਲੀਕਾਪਟਰ ਦੇ ਇੰਜਣ 'ਚੋਂ ਅਚਾਨਕ ਧੂੰਆ ਨਿਕਲਣ ਲੱਗਾ ਜਿਸ ਤੋਂ ਬਾਅਦ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਾਲਾਂਕਿ, ਘਟਨਾ 'ਚ ਕਿਸੇ ਜਾਨੀ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੇਦਾਰਨਾਥ ਧਾਮ 'ਚ ਹੈਲੀਕਾਪਟਰ ਨਾਲ ਜੁੜੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦੇ ਬਾਵਜੂਦ ਵੀ ਹੈਲੀ ਕੰਪਨੀਆਂ ਦੇ ਸਿਰ ਦੇ ਜੂੰ ਤਕ ਨਹੀਂ ਸਰਕ ਰਹੀ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਕੇਦਾਰਨਾਥ ਧਾਮ ਵਿਖੇ ਸ਼ੇਰਸੀ ਹੈਲੀਪੈਡ ਤੋਂ ਹਿਮਾਲੀਅਨ ਹੈਲੀ ਦਾ ਹੈਲੀਕਾਪਟਰ ਯਾਤਰੀਆ ਨੂੰ ਲੈ ਕੇ ਕੇਦਾਰਨਾਥ ਲਈ ਰਵਾਨਾ ਹੋਇਆ। ਹੈਲੀਕਾਪਟਰ ਜਿਵੇਂ ਹੀ ਐੱਮ.ਆਈ.-17 ਹੈਲੀਪੈਡ ਦੇ ਨੇੜੇ ਪਹੁੰਚਿਆ ਤਾਂ ਉਸ ਦੇ ਇੰਜਣ 'ਚੋਂ ਧੂੰਆ ਨਿਕਲਣ ਲੱਗਾ। ਅਜਿਹੇ 'ਚ ਕਿਸੇ ਅਣਸੁਖਾਵੀਂ ਘਟਨਾ ਦੀ ਸੰਭਾਵਨਾ ਨੂੰ ਦੇਖਦੇ ਹੋਏ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਕਰਵਾਈ। ਇਸ ਤੋਂ ਬਾਅਦ ਹੈਲੀਕਾਪਟਰ 'ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਪਾਇਲਟ ਦੀ ਸਮਝਦਾਰੀ ਨਾਲ ਟਲਿਆ ਹਾਦਸਾ
ਇਸ ਮੌਕੇ 'ਤੇ ਗੱਲਬਾਤ ਕਰਦਿਆਂ ਜ਼ਿਲ੍ਹਾ ਸੈਰ-ਸਪਾਟਾ ਅਫ਼ਸਰ ਅਤੇ ਨੋਡਲ ਅਫ਼ਸਰ ਹੈਲੀ ਸੇਵਾ ਰਾਹੁਲ ਚੌਬੇ ਨੇ ਦੱਸਿਆ ਕਿ 29 ਅਕਤੂਬਰ ਨੂੰ ਦੁਪਹਿਰ 12:05 ਵਜੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਹਿਮਾਲੀਅਨ ਕੰਪਨੀ ਦੀ ਹੈਲੀ 'ਚ ਤਕਨੀਕੀ ਖ਼ਰਾਬੀ ਆ ਗਈ ਸੀ। ਫਿਲਹਾਲ ਇਸ ਹੈਲੀਕਾਪਟਰ 'ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਤਕਨੀਕੀ ਟੀਮ ਹੈਲੀ ਦੀ ਤਕਨੀਕੀ ਜਾਂਚ ਕਰ ਰਹੀ ਹੈ।
Diwali 2024: ਦਿੱਲੀ ਹੀ ਨਹੀਂ, ਸਗੋਂ ਇਨ੍ਹਾਂ 6 ਰਾਜਾਂ ਵਿੱਚ ਪਟਾਕੇ ਹੋਏ ਬੈਨ
NEXT STORY