ਅਹਿਮਦਾਬਾਦ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਐਤਵਾਰ ਨੂੰ ਗੁਜਰਾਤ ਦੌਰੇ ’ਤੇ ਹਨ। ਕੇਜਰੀਵਾਲ ਨੇ ਗੁਜਰਾਤ ’ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ’ਤੇ ਗੁਜਰਾਤ ਦੀਆਂ ਔਰਤਾਂ ਦੇ ਖ਼ਾਤੇ ’ਚ 1000 ਰੁਪਏ ਭੇਜਣ ਦਾ ਵਾਅਦਾ ਕੀਤਾ। ਕੇਜਰੀਵਾਲ ਇੱਥੇ ਇਕ ਜਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਜਨ ਸਭਾ ’ਚ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ; ਪ੍ਰੇਮੀ ਨੇ ਕਤਲ ਕਰ ਘਰ ’ਚ ਦਫ਼ਨਾਈ ਪ੍ਰੇਮਿਕਾ ਦੀ ਲਾਸ਼, ਦੋ ਸਾਲ ਬਾਅਦ ਮਿਲਿਆ ਕੰਕਾਲ
ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੈਂ ਆਪਣੀਆਂ ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਹੁਣ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਤੁਹਾਡਾ ਭਰਾ ਆ ਗਿਆ ਹੈ। ਦੱਸਣਯੋਗ ਹੈ ਕਿ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ ਸੀ। ਆਮ ਆਦਮੀ ਪਾਰਟੀ ਦੇ ਦੋਵੇਂ ਆਗੂ ਆਦਿਵਾਸੀ ਬਹੁਲ ਵਲਸਾਡ ਜ਼ਿਲ੍ਹੇ ਦੇ ਧਰਮਪੁਰ ਅਤੇ ਸੂਰਤ ਜ਼ਿਲ੍ਹੇ ’ਚ ਜਨ ਸਭਾਵਾਂ ਨੂੰ ਸੰਬੋਧਿਤ ਕਰ ਰਹੇ ਸਨ। ‘ਆਪ’ ਪਾਰਟੀ ਗੁਜਰਾਤ ’ਚ ਖ਼ੁਦ ਨੂੰ ਭਾਜਪਾ ਦੇ ਮੁੱਖ ਵਿਰੋਧੀ ਧਿਰ ਦੇ ਰੂਪ ’ਚ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਗੁਜਰਾਤ ’ਚ 27 ਸਾਲਾਂ ਤੋਂ ਭਾਜਪਾ ਦੀ ਸਰਕਾਰ ਸੱਤਾ ’ਚ ਹੈ।
ਇਹ ਵੀ ਪੜ੍ਹੋ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਖ਼ੁਦ ਬਾਜ਼ਾਰ ’ਚ ਸਬਜ਼ੀ ਖਰੀਦਣ ਪਹੁੰਚੀ, ਵੇਖੋ ਵੀਡੀਓ
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ
ਆਪਣੇ ਹੀ ਘਰ ’ਚ 35 ਸਾਲਾਂ ਤੋਂ ਜੰਜ਼ੀਰਾਂ ’ਚ ਜਕੜੀ ਔਰਤ, ਮਹਿਲਾ ਵਿਧਾਇਕ ਨੇ ਕਰਵਾਇਆ ਮੁਕਤ
NEXT STORY