ਨੈਸ਼ਨਲ ਡੈਸਕ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਨਿਰਮਲਾ ਸੀਤਾਰਮਨ ਬਾਜ਼ਾਰ ’ਚ ਖ਼ੁਦ ਸਬਜ਼ੀ ਖਰੀਦਦੀ ਹੋਈ ਨਜ਼ਰ ਆ ਰਹੀ ਹੈ। ਇਸ ਦਾ ਵਾਇਰਲ ਵੀਡੀਓ ਚੇਨਈ ਦਾ ਹੈ। ਨਿਰਮਲਾ ਸੀਤਾਰਮਨ ਸ਼ਨੀਵਾਰ ਨੂੰ ਚੇਨਈ ਦੇ ਮਾਯਲਾਪੁਰ ਇਲਾਕੇ ’ਚ ਸਬਜ਼ੀ ਖਰੀਦਦੀ ਹੋਈ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਕੁਝ ਸਬਜ਼ੀ ਵਿਕ੍ਰੇਤਾਵਾਂ ਨਾਲ ਗੱਲਬਾਤ ਕੀਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਸਬਜ਼ੀ ਖਰੀਦਣ ਵਾਲਾ ਇਹ ਵੀਡੀਓ ਉਨ੍ਹਾਂ ਦੇ ਦਫ਼ਤਰ ਦੇ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਗਿਆ ਹੈ।

ਇਸ ਟਵੀਟ ਨੂੰ ਵਿੱਤ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਰੀ-ਟਵੀਟ ਕੀਤਾ ਹੈ। ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਵਿੱਤ ਮੰਤਰੀ ਸਬਜ਼ੀ ਦੀ ਇਕ ਦੁਕਾਨ ’ਤੇ ਪਹੁੰਚਦੀ ਹੈ ਅਤੇ ਖ਼ੁਦ ਸਬਜ਼ੀਆਂ ਚੁਣਨ ਮਗਰੋਂ ਉਸ ਨੂੰ ਤੋਲਣ ਲਈ ਸਬਜ਼ੀ ਵਿਕ੍ਰੇਤਾ ਨੂੰ ਸੌਂਪਦੀ ਹੈ। ਇਸ ਵੀਡੀਓ ’ਤੇ ਕਈ ਕੁਮੈਂਟ ਆ ਰਹੇ ਹਨ। ਕਈ ਲੋਕ ਵਿੱਤ ਮੰਤਰੀ ਦੀ ਤਾਰੀਫ਼ ਕਰ ਰਹੇ ਹਨ ਤਾਂ ਕਈ ਫੋਟੋ-ਔਪ ਕਰਾਰ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ‘‘ਮੈਡਮ ਕਿਸੇ ਮੱਧ ਵਰਗ ਨਾਲ ਵੀ ਗੱਲ ਕਰਨੀ ਚਾਹੀਦੀ ਹੈ, ਜੋ ਟੈਕਸ ਦਿੰਦਾ ਹੈ। ਹੋਮ ਲੋਨ ’ਤੇ ਛੋਟ ਅਸਲ EMI ਦੇ ਕਰੀਬ ਵੀ ਨਹੀਂ ਹੈ। ਅਸੀਂ EMI ’ਚ ਜਾਣ ਵਾਲੇ ਆਮਦਨ ’ਤੇ ਵੀ ਟੈਕਸ ਭਰ ਰਹੇ ਹਾਂ।’’

SC ਨੇ ਕਿਹਾ- ਗਵਾਹ ਦਾ ਬਿਆਨ ਜਾਂ ਤਾਂ ਉਸੇ ਦਿਨ ਜਾਂ ਅਗਲੇ ਦਿਨ ਦਰਜ ਹੋਵੇ
NEXT STORY