ਨਵੀਂ ਦਿੱਲੀ- ਸੂਫ਼ੀ ਸੰਤ ਖ਼ਵਾਜਾ ਮੋਈਨੁਦੀਨ ਹਸਨ ਚਿਸ਼ਤੀ ਦੇ 811ਵੇਂ ਸਾਲਾਨਾ ਉਰਸ ਦੇ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਭੇਜੀ ਗਈ ਚਾਦਰ ਮੰਗਲਵਾਰ ਨੂੰ ਚਿਸ਼ਤੀ ਦੀ ਦਰਗਾਹ ਅਜਮੇਰ ਸ਼ਰੀਫ਼ 'ਤੇ ਚੜ੍ਹਾਈ ਗਈ। ਮੁੱਖ ਮੰਤਰੀ ਨੇ ਐਤਵਾਰ ਨੂੰ ਖ਼ਵਾਜਾ ਮੋਈਨੁਦੀਨ ਹਸਨ ਚਿਸ਼ਤੀ ਦੀ ਦਰਗਾਹ ਲਈ ਦਿੱਲੀ ਸਟੇਟ ਉਰਸ ਕਮੇਟੀ ਦੇ ਚੇਅਰਮੈਨ ਐੱਫ. ਆਈ. ਇਸਲਾਮੀ ਨੂੰ ਚਾਦਰ ਸੌਂਪੀ ਸੀ, ਜਿਸ ਨੂੰ ਲੈਕੇ ਦਿੱਲੀ ਸਟੇਟ ਉਰਸ ਕਮੇਟੀ ਦਾ ਵਫ਼ਦ ਅੱਜ ਅਜਮੇਰ ਸ਼ਰੀਫ ਪਹੁੰਚਿਆ ਅਤੇ ਚਾਦਰ ਚੜ੍ਹਾਈ।
ਕੇਜਰੀਵਾਲ ਨੇ ਅਜਮੇਰ ਸ਼ਰੀਫ ਤੋਂ ਦੇਸ਼ 'ਚ ਆਪਸੀ ਭਾਈਚਾਰੇ, ਅਮਨ-ਚੈਨ ਅਤੇ ਦੇਸ਼ ਦੀ ਤਰੱਕੀ ਦੀ ਕਾਮਨਾ ਕੀਤੀ ਹੈ। ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਦੇਸ਼ ਭਰ 'ਚ ਸਮਾਜਿਕ ਭਾਈਚਾਰੇ ਨੂੰ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ, ਇਸ ਨਾਲ ਦੇਸ਼ ਮਜ਼ਬੂਤ ਹੋਵੇਗਾ। ਖ਼ਵਾਜਾ ਮੋਈਨੁਦੀਨ ਚਿਸ਼ਤੀ ਨੇ ਇਹ ਹੀ ਸੰਦੇਸ਼ ਦਿੱਤਾ ਹੈ। ਮੇਰੀ ਕਾਮਨਾ ਹੈ ਕਿ ਪੂਰੇ ਭਾਰਤ 'ਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਆਸਾਨ ਹੋਵੇ। ਸਰਕਾਰਾਂ ਲੋਕਾਂ ਲਈ ਕੰਮ ਕਰਨ, ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਓ ਅਤੇ ਭਾਰਤ ਪੂਰੀ ਦੁਨੀਆ 'ਚ ਆਪਣਾ ਨਾਂ ਰੌਸ਼ਨ ਕਰਨ।
ਜੰਮੂ ਕਸ਼ਮੀਰ : ਜੇਲ੍ਹ ਵਿਭਾਗ ਦੇ ਤਿੰਨ ਅਧਿਕਾਰੀ ਸਮੇਂ ਤੋਂ ਪਹਿਲਾਂ ਸੇਵਾਮੁਕਤ ਕਰਨ ਦਾ ਆਦੇਸ਼, ਲੱਗੇ ਸਨ ਗੰਭੀਰ ਦੋਸ਼
NEXT STORY