ਨਵੀਂ ਦਿੱਲੀ - ਦਿੱਲੀ ਸਰਕਾਰ ਨੇ ਅੰਤਰਜਾਤੀ ਜਾਂ ਅੰਤਰਧਾਰਮਿਕ ਵਿਆਹ ਕਰਣ ਵਾਲੇ ਜੋੜਿਆਂ ਅਤੇ ਅਜਿਹੇ ਕੁਆਰੇ ਜੋੜੇ ਜਿਨ੍ਹਾਂ ਦੇ ਰਿਸ਼ਤਿਆਂ ਦਾ ਵਿਰੋਧ ਉਨ੍ਹਾਂ ਦਾ ਪਰਿਵਾਰ, ਸਥਾਨਕ ਸਮੁਦਾਏ ਜਾਂ ਖਾਪ ਕਰ ਰਿਹਾ ਹੈ, ਉਨ੍ਹਾਂ ਨੂੰ ਉਤਪੀੜਨ ਤੋਂ ਬਚਾਉਣ ਲਈ ਅਤੇ ਸੁਰੱਖਿਆ ਉਪਲੱਬਧ ਕਰਾਉਣ ਲਈ ਸਪੈਸ਼ਲ ਸੈਲ ਗਠਿਤ ਕਰਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਇਸ ਨਾਲ ਸਬੰਧਿਤ SOP ਜਾਰੀ ਕਰ ਦਿੱਤੀ ਗਈ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਅਜਿਹੇ ਜੋੜਿਆਂ ਨੂੰ ਆਪਣੇ ‘ਸੇਫ ਹਾਉਸ ਵਿੱਚ ਘਰ ਉਪਲੱਬਧ ਕਰਾਏਗੀ ਜਿਨ੍ਹਾਂ ਦੇ ਰਿਸ਼ਤਿਆਂ ਦਾ ਉਨ੍ਹਾਂ ਦੇ ਪਰਿਵਾਰ, ਸਥਾਨਕ ਸਮੁਦਾਏ ਜਾਂ ਖਾਪ ਵਿਰੋਧ ਕਰ ਰਹੇ ਹਨ।
ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਨੇ ਦਿੱਤੀ ਧਮਕੀ, ਯੁੱਧਵੀਰ ਨੂੰ ਛੱਡ ਦਿਓ ਨਹੀਂ ਤਾਂ ਨੇਤਾਵਾਂ ਨੂੰ ਨਜ਼ਰਬੰਦ ਕਰ ਦੇਣਗੇ ਕਿਸਾਨ
ਦਿੱਲੀ ਮਹਿਲਾ ਕਮਿਸ਼ਨ ਦੀ ਮੌਜੂਦਾ ਟੋਲ ਫ੍ਰੀ ਹੈਲਪਲਾਈਨ 181 ਹੀ ਇਸ ਸਪੈਸ਼ਲ ਸੈਲ ਦੀ 24 ਘੰਟੇ ਦੀ ਹੈਲਪਲਾਈਨ ਦੇ ਤੌਰ 'ਤੇ ਕੰਮ ਕਰੇਗੀ। ਜਿੱਥੇ ਅੰਤਰਜਾਤੀ ਅਤੇ ਅੰਤਰਧਾਰਮਿਕ ਵਿਆਹ ਕਰਣ ਵਾਲੇ ਅਜਿਹੇ ਜੋੜੇ ਜੋ ਸੰਕਟ ਵਿੱਚ ਹਨ ਉਹ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਇਸ ਹੈਲਪਲਾਈਨ ਨਾਲ ਉਨ੍ਹਾਂ ਨੂੰ ਜ਼ਰੂਰੀ ਸਹਾਇਤਾ ਵੀ ਦਿੱਤੀ ਜਾਵੇਗੀ। ਇਸ ਹੈਲਪਲਾਈਨ ਨੂੰ ਸੰਭਾਲਣ ਵਾਲੇ ਟੈਲੀਕਾਲਰਸ ਸੰਕਟ ਦੱਸਣ ਵਾਲੀ ਕਾਲਸ ਦੇ ਪ੍ਰਬੰਧਨ ਵਿੱਚ ਸਿਖਲਾਈ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਨੂੰ ਉਨ੍ਹਾਂ ਜ਼ਰੂਰੀ ਸੇਵਾਵਾਂ ਦੀ ਜਾਣਕਾਰੀ ਹੈ ਜੋ ਸੰਕਟ ਦਾ ਸਾਹਮਣਾ ਕਰ ਰਹੇ ਅਜਿਹੇ ਜੋੜਿਆਂ ਨੂੰ ਮਦਦ ਜਾਂ ਸਲਾਹ ਦੇ ਰੂਪ ਵਿੱਚ ਉਪਲੱਬਧ ਕਰਾਈ ਜਾ ਸਕਦੀ ਹੈ। ਹਾਲਾਂਕਿ ਜ਼ਰੂਰਤ ਪੈਣ 'ਤੇ ਇਸ ਟੈਲੀਕਾਲਰਸ ਨੂੰ ਅਜਿਹੀ ਕਾਲ ਦਾ ਪ੍ਰਬੰਧਨ ਕਰਣ ਲਈ ਅਤੇ ਸਿਖਲਾਈ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਦੇ ਬਾਵਜੁਦ ਵੀ ਸਿਹਤ ਕਰਮਚਾਰੀ ਨੂੰ ਹੋਇਆ ਕੋਰੋਨਾ, ਮੌਤ
ਇਸ ਦੇ ਲਈ ਜ਼ਰੂਰੀ ਇੰਫਰਾਸਟਰੱਕਚਰ ਅਤੇ ਆਫਿਸ ਪਹਿਲਾਂ ਹੀ ਦਿੱਲੀ ਮਹਿਲਾ ਕਮਿਸ਼ਨ ਦੇ ਸੁਪਰਵਿਜ਼ਨ ਵਿੱਚ ਉਪਲੱਬਧ ਹੈ। ਇਨ੍ਹਾਂ ਮਾਮਲਿਆਂ ਵਿੱਚ ਕਾਲਰਾਂ ਦੀ ਗੋਪਨੀਅਤਾ ਉਂਝ ਹੀ ਵਰਤੀ ਜਾਵੇਗੀ ਜਿਵੇਂ ਸੰਕਟ ਵਿੱਚ ਪਈ ਔਰਤਾਂ ਦੀ ਗੁਪਤ ਰੱਖੀ ਜਾਂਦੀ ਹੈ। ਕਾਲ ਰਿਸੀਵ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਯਕੀਨੀ ਕੀਤਾ ਜਾਵੇਗਾ ਕਿ ਮੁੰਡਾ ਅਤੇ ਕੁੜੀ ਬਾਲਿਗ ਹਨ ਜਾਂ ਨਹੀਂ। ਇਸ ਤੋਂ ਬਾਅਦ ਇਲਾਕੇ ਦੇ DCP ਨੂੰ ਇਸ ਦੀ ਸੂਚਨਾ ਦਿੱਤੀ ਜਾਵੇਗੀ। DCP ਹੀ ਸਪੈਸ਼ਲ ਸੈਲ ਦੇ ਪ੍ਰਮੁੱਖ ਦੇ ਤੌਰ 'ਤੇ ਕੰਮ ਕਰਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਦੁਬਈ 'ਚ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਦਿਖਾਏ ਆਪਣੇ ਜਲਵੇ, ਅਮਰੀਕਾ-ਫਰਾਂਸ ਨਾਲ ਕੀਤਾ ਜੰਗੀ ਅਭਿਆਸ
NEXT STORY