ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇੱਥੇ ਆਪਣੀ ਰਿਹਾਇਸ਼ 'ਤੇ ਗੁਜਰਾਤ ਦੇ ਇਕ ਸਫਾਈ ਕਰਮਚਾਰੀ ਅਤੇ ਉਸ ਦੇ ਪਰਿਵਾਰ ਦੀ ਦੁਪਹਿਰ ਦੇ ਖਾਣੇ ਲਈ ਮੇਜ਼ਬਾਨੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਇਕ ਸਫਾਈ ਕਰਮਚਾਰੀ ਹਰਸ਼ ਸੋਲੰਕੀ ਨੇ ਆਪਣੇ ਪਰਿਵਾਰ ਸਮੇਤ ਦਿੱਲੀ ਦੇ ਇਕ ਸਰਕਾਰੀ ਸਕੂਲ ਅਤੇ ਇਕ ਹਸਪਤਾਲ ਦਾ ਵੀ ਦੌਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸੋਲੰਕੀ ਨੇ ਕੇਜਰੀਵਾਲ ਨੂੰ ਬੀ.ਆਰ. ਅੰਬੇਡਕਰ ਦੀ ਤਸਵੀਰ ਵੀ ਭੇਂਟ ਕੀਤੀ ਗਈ।

ਅਹਿਮਦਾਬਾਦ 'ਚ ਐਤਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਲੋਂ ਸਫ਼ਾਈ ਕਰਮਚਾਰੀਆਂ ਨਾਲ ਆਯੋਜਿਤ 'ਟਾਊਨ ਹਾਲ' ਪ੍ਰੋਗਰਾਮ ਦੌਰਾਨ ਅਨੁਸੂਚਿਤ ਜਾਤੀ ਦੇ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਸੋਲੰਕੀ ਨੇ ਕੇਜਰੀਵਾਲ ਨੂੰ ਰਾਤ ਦੇ ਭੋਜਨ 'ਤੇ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਸੀ। ਉੱਥੇ ਹੀ ਕੇਜਰੀਵਾਲ ਨੇ ਸੋਲੰਕੀ ਅਤੇ ਉਸ ਦੇ ਪਰਿਵਾਰ ਨੂੰ ਦਿੱਲੀ ਸਥਿਤ ਆਪਣੇ ਘਰ ਦੁਪਹਿਰ ਦੇ ਭੋਜਨ ਲਈ ਬੁਲਾਇਆ ਸੀ। ਮੁੱਖ ਮੰਤਰੀ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਸੀ,''ਕੱਲ (ਸੋਮਵਾਰ) ਮੈਂ ਸੋਲੰਕੀ ਜੀ ਦੀ ਆਪਣੇ ਦਿੱਲੀ ਸਥਿਤ ਘਰ ਮੇਜ਼ਬਾਨੀ ਕਰਾਂਗਾ ਅਤੇ ਉਨ੍ਹਾਂ ਨਾਲ ਦੁਪਹਿਰ ਦਾ ਭੋਜਨ ਕਰਾਂਗਾ। ਮੈਂ ਸਨਮਾਨਤ ਮਹਿਸੂਸ ਕਰ ਰਿਹਾ ਹਾਂ ਕਿ ਉਨ੍ਹਾਂ ਨੇ ਮੇਰਾ ਸੱਦਾ ਸਵੀਕਾਰ ਕੀਤਾ।''

ਰਾਜੀਵ ਗਾਂਧੀ ਕਤਲਕਾਂਡ: ਦੋ ਦੋਸ਼ੀਆਂ ਦੀ ਰਿਹਾਈ ਪਟੀਸ਼ਨ, SC ਨੇ ਕੇਂਦਰ ਤੇ ਤਾਮਿਲਨਾਡੂ ਨੂੰ ਭੇਜਿਆ ਨੋਟਿਸ
NEXT STORY