ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਂਗਣਵਾੜੀ ਵਰਕਰਾਂ ਨੂੰ ਪੂਰੀ ਤਨਖਾਹ ਅਤੇ ਸਨਮਾਨ ਨਹੀਂ ਦਿੰਦੇ। ਉਨ੍ਹਾਂ ਨੇ ਟਵੀਟ ਕੀਤਾ,''ਦਿੱਲੀ ਸਰਕਾਰ ਜਨਤਾ ਦਾ ਦਰਦ ਨਹੀਂ ਸਮਝਦੀ। ਆਂਗਣਵਾੜੀ ਵਰਕਰਾਂ ਦੇ ਹੱਕ ਦੀ ਲੜਾਈ ਇਕਦਮ ਸਹੀ ਹੈ।''
ਰਾਹੁਲ ਨੇ ਕਿਹਾ,''ਕੋਰੋਨਾ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਨਤਾ ਦਾ ਦਰਦ ਨਹੀਂ ਸਮਝਦੀ ਪਰ ਦਿੱਲੀ ਦੇ ਮੁੱਖ ਮੰਤਰੀ ਨਾ ਤਾਂ ਉਨ੍ਹਾਂ ਨੂੰ ਪੂਰੀ ਤਨਖਾਹ ਦੇ ਰਹੇ ਹਨ, ਨਾ ਸਮਾਂ, ਨਾ ਸਨਮਾਨ। ... ਨਾਮ ਦੇ ਆਮ ਆਦਮੀ!'' ਰਾਹੁਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਦਿੱਲੀ 'ਚ ਆਂਗਣਵਾੜੀ ਵਰਕਰਾਂ ਦੇ ਪਿਛਲੇ ਦਿਨੀਂ ਹੋਏ ਵਿਰੋਧ ਪ੍ਰਦਰਸ਼ਨ ਕਾਰਨ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
UP ਅਤੇ ਪੰਜਾਬ 'ਚ ਭਾਜਪਾ ਦੇ ਕਈ ਨੇਤਾਵਾਂ ਨੂੰ ਮਿਲੀ VIP ਸੁਰੱਖਿਆ
NEXT STORY