ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਦੀ ਹੋੜ ਵਿਚ ਨਹੀਂ ਹੈ ਅਤੇ 'ਆਪ' ਮੈਂਬਰਾਂ ਨੂੰ ਚੋਣਾਂ ਦੇ ਪਿੱਛੇ ਨਾ ਦੌੜਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਪੰਜਾਬ 'ਚ ਵੀ ਪਾਰਟੀ ਨੂੰ ਦਿੱਲੀ ਵਰਗਾ ਮੌਕਾ ਮਿਲ ਸਕਦਾ ਹੈ। ਕੇਜਰੀਵਾਲ ਨੇ 'ਆਪ' ਦੀ ਰਾਸ਼ਟਰੀ ਪ੍ਰੀਸ਼ਦ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਇੱਥੇ ਸੱਤਾ ਦੀ ਰਾਜਨੀਤੀ ਲਈ ਨਹੀਂ ਹਾਂ। ਲੋਕ ਪੁੱਛਦੇ ਹਨ ਕਿ ਕੀ 'ਆਪ' ਪਾਰਟੀ 2019 ਦੀਆਂ ਚੋਣਾਂ ਦੀ ਹੋੜ ਵਿਚ ਹੈ? ਉਨ੍ਹਾਂ ਕਿਹਾ ਕਿ ਅਸੀਂ ਕਿਸੇ ਹੋੜ ਵਿਚ ਨਹੀਂ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੀ ਜਿੱਤ ਇਕ ਚਮਤਕਾਰ ਸੀ। ਸਾਨੂੰ ਬਸ ਈਮਾਨਦਾਰੀ ਨਾਲ ਮੁਸ਼ਕਲ ਕੰਮ ਕਰਦੇ ਰਹਿਣਾ ਹੈ।
ਅੱਜ ਤੋਂ ਸ਼ੁਰੂ ਹੋਈ ਇਸ ਬੈਠਕ ਵਿਚ ਉਮੀਦ ਕੀਤੀ ਜਾ ਰਹੀ ਹੈ ਕਿ ਪਾਰਟੀ ਆਪਣੀ ਰਾਸ਼ਟਰੀ ਕਾਰਜਕਾਰਨੀ ਦੇ ਨਵੇਂ ਮੈਂਬਰ ਚੁਣੇਗੀ। ਕੇਜਰੀਵਾਲ ਨੇ ਬੈਠਕ ਵਿਚ ਕਿਹਾ ਕਿ ਪਾਰਟੀ ਦਾ ਮੁੱਖ ਟੀਚਾ ਭ੍ਰਿਸ਼ਟਾਚਾਰ ਨਾਲ ਸੰਘਰਸ਼ ਕਰਨਾ ਹੈ ਅਤੇ ਉਨ੍ਹਾਂ ਦੀ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ, ਜਿਸ ਨੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ 'ਤੇ ਇਕ ਮੰਤਰੀ ਨੂੰ ਹਟਾ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਸ਼ੁਰੂ ਵਿਚ ਸਾਡੇ ਦੋ ਟੀਚੇ ਸਨ- ਭ੍ਰਿਸ਼ਟਾਚਾਰ ਨਾਲ ਨਜਿੱਠਣਾ ਅਤੇ ਜਨਲੋਕਪਾਲ ਲਿਆਉਣਾ। ਪਿਛਲੇ 10 ਮਹੀਨੇ 'ਚ ਅਸੀਂ ਇੰਨੀ ਸਖਤ ਮਿਹਨਤ ਕੀਤੀ ਹੈ ਕਿ ਮੈਂ ਚੁਣੌਤੀ ਦੇ ਸਕਦਾ ਹਾਂ ਕਿ ਜੋ ਸ਼ੀਲਾ ਦੀਕਸ਼ਤ ਸਰਕਾਰ ਵੀ ਨਹੀਂ ਕਰ ਸਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸਾਰਾ ਦੇਸ਼ ਸੀ, ਉਹ ਵੀ ਨਹੀਂ ਕਰ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ 'ਤੇ ਗੱਲ ਕਰੋ। ਅਤੀਤ 'ਚ ਅਜਿਹੀ ਕੋਈ ਮਿਸਾਲ ਨਹੀਂ ਹੈ ਕਿ ਭ੍ਰਿਸ਼ਟਾਚਾਰ 'ਚ ਸ਼ਾਮਲ ਪਾਏ ਗਏ ਆਪਣੇ ਹੀ ਕਿਸੇ ਮੰਤਰੀ ਨੂੰ ਕੋਈ ਸਰਕਾਰ ਬਰਖਾਸਤ ਕੀਤਾ ਹੋਵੇ। ਅਸੀਂ ਦੇਖਦੇ ਹਾਂ ਕਿ ਕਿਵੇਂ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ, ਖਾਸ ਕਰ ਕੇ ਆਪਣੇ ਮੰਤਰੀਆਂ ਦੇ ਮਾਮਲਿਆਂ ਨੂੰ ਲੁਕਾਉਂਦੀ ਹੈ। ਕੇਜਰੀਵਾਲ ਨੇ ਭਰੋਸਾ ਦਿੱਤਾ ਕਿ ਦਿੱਲੀ ਵਿਧਾਨ ਸਭਾ ਦੇ ਜਾਰੀ ਸਰਦ ਰੁੱਤ ਸੈਸ਼ਨ 'ਚ ਜਨਲੋਕਪਾਲ ਬਿੱਲ ਪਾਸ ਕੀਤਾ ਜਾਵੇਗਾ।
ਕੇਜਰੀਵਾਲ ਬੋਲੇ, ਭ੍ਰਿਸ਼ਟਾਚਾਰ ਨਾਲ ਲੜਨ ਲਈ ਲੋਕਪਾਲ ਬਿੱਲ ਹੈ ਜ਼ਰੂਰੀ
NEXT STORY