ਨਵੀਂ ਦਿੱਲੀ- ਭਾਜਪਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਮੀਡੀਆ ਦਾ ਧਿਆਨ ਖਿੱਚਣ ਲਈ ਰਾਸ਼ਟਰੀ ਸਵੈ-ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖ ਸਿਆਸੀ ਚਾਲ ਚੱਲਣ ਦੀ ਬਜਾਏ ਇਸ ਸਵੈ-ਸੇਵੀ ਸੰਗਠਨ ਤੋਂ ਸੇਵਾ ਦੀ ਭਾਵਨਾ ਸਿੱਖਣੀ ਚਾਹੀਦੀ ਹੈ। ਕੇਜਰੀਵਾਲ ਨੇ RSS ਦੇ ਸਰਸੰਘਚਾਲਕ ਨੂੰ ਚਿੱਠੀ ਲਿਖ ਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ 'ਤੇ ਖੁੱਲ੍ਹੇਆਮ ਧਨ ਵੰਡਣ ਅਤੇ ਦਿੱਲੀ ਦੀ ਵੋਟਰ ਸੂਚੀ ਤੋਂ ਪੂਰਵਾਂਚਲ ਅਤੇ ਦਲਿਤ ਵੋਟਰਾਂ ਦੇ ਨਾਂ ਕਟਵਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ।
ਦਰਅਸਲ 'ਆਪ' ਨੇ ਭਾਗਵਤ ਨੂੰ ਇਹ ਵੀ ਪੁੱਛਿਆ ਕਿ ਕੀ ਉਹ ਭਾਜਪਾ ਦੀਆਂ ਅਜਿਹੀਆਂ 'ਗਲਤ ਗਤੀਵਿਧੀਆਂ' ਦਾ ਸਮਰਥਨ ਕਰਦੇ ਹਨ? ਇਸ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਜਪਾ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਦੋਸ਼ ਲਾਇਆ ਕਿ RSS ਮੁਖੀ ਨੂੰ ਕੇਜਰੀਵਾਲ ਦੀ ਚਿੱਠੀ ਮੀਡੀਆ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਤੋਂ ਇਲਾਵਾ ਕੁਝ ਨਹੀਂ ਹੈ। ਤ੍ਰਿਵੇਦੀ ਨੇ ਪਾਰਟੀ ਹੈੱਡਕੁਆਰਟਰ 'ਚ ਇਕ ਪ੍ਰੈੱਸ ਕਾਨਫਰੰਸ ਵਿਚ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੇਜਰੀਵਾਲ ਨੂੰ ਕਿਹਾ ਕਿ RSS ਤੋਂ ਸਿੱਖੋ। ਚਿੱਠੀਆਂ ਨਾ ਲਿਖੋ। ਉਨ੍ਹਾਂ ਕਿਹਾ ਕਿ RSS ਨਾਲ ਜੁੜੀ ਸੇਵਾ ਭਾਰਤੀ ਭਾਰਤ ਦੀ 'ਸਭ ਤੋਂ ਵੱਡੀ ਸੰਸਥਾ' ਹੈ, ਜੋ ਝੁੱਗੀ-ਝੌਂਪੜੀਆਂ ਵਿਚ ਰਹਿਣ ਵਾਲੇ ਦਲਿਤਾਂ ਸਮੇਤ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ।
ਭਾਰੀ ਮਾਤਰਾ 'ਚ ਬ੍ਰਾਊਨ ਸ਼ੂਗਰ ਬਰਾਮਦ, ਤਸਕਰ ਗ੍ਰਿਫ਼ਤਾਰ
NEXT STORY