ਕੋਚੀ- ਕੋਚੀ ਕਸਟਮ ਵਿਭਾਗ ਨੇ ਸੋਮਵਾਰ ਨੂੰ ਇਕ ਮਹਿਲਾ ਯਾਤਰੀ ਨੂੰ 36 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੀਆਂ 4 ਸੋਨੇ ਦੀ ਚੂੜੀਆਂ ਨਾਲ ਫੜਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ 640.39 ਗ੍ਰਾਮ ਵਜ਼ਨ ਦੀਆਂ ਚੂੜੀਆਂ ਮਹਿਲਾ ਯਾਤਰੀ ਵਲੋਂ ਨਿਵਿਆ ਕ੍ਰੀਮ ਬਕਸੇ ਵਿਚ ਲੁਕਾਈਆਂ ਗਈਆਂ ਸੀ।
ਅਧਿਕਾਰੀਆਂ ਨੇ ਕਿਹਾ ਕਿ ਏ. ਆਈ. ਯੂ. ਵਲੋਂ ਪ੍ਰੋਫਾਈਲਿੰਗ ਦੇ ਆਧਾਰ 'ਤੇ ਬੈਚ ਨੇ ਕੋਝੀਕੋਡ ਦੀ ਇਕ ਮਹਿਲਾ ਯਾਤਰੀ ਜੋਸੀ ਨੂੰ ਗ੍ਰੀਨ ਚੈਨਲ 'ਤੇ ਰੋਕਿਆ, ਜੋ ਫਲਾਈਟ ਕਿਊ. ਆਰ-516 ਜ਼ਰੀਏ ਦੋਹਾ ਦੇ ਰਸਤਿਓਂ ਇਟਲੀ ਤੋਂ ਕੋਚੀਨ ਪਹੁੰਚੀ ਸੀ। ਉਸ ਦੇ ਚੈਕ-ਇਨ ਬੈਗੇਜ ਦੀ ਜਾਂਚ ਕਰਨ 'ਤੇ ਬਕਸੇ ਵਿਚ ਚਲਾਕੀ ਨਾਲ ਲੁਕਾਈ ਗਈ 640.39 ਗ੍ਰਾਮ ਵਜ਼ਨ ਦੀ 4 ਸੋਨੇ ਦੀ ਚੂੜੀਆਂ ਮਿਲੀਆਂ। ਚੂੜੀਆਂ ਨੂੰ ਜ਼ਬਤ ਕਰ ਲਿਆ ਗਿਆ ਹੈ। ਮਾਮਲੇ ਵਿਚ ਅੱਗੇ ਦੀ ਜਾਂਚ ਪ੍ਰਕਿਰਿਆ ਅਧੀਨ ਹੈ।
ਇਸ ਤੋਂ ਇਕ ਹਫ਼ਤੇ ਪਹਿਲਾਂ ਕੋਚੀਨ ਕਸਟਮ ਨੇ 52 ਲੱਖ ਰੁਪਏ ਦੇ ਸੋਨੇ ਦੇ 4 ਕੈਪਸੂਲ ਨਾਲ ਇਕ ਯਾਤਰੀ ਫੜਿਆ ਸੀ। ਅਧਿਕਾਰੀਆਂ ਮੁਤਾਬਕ ਪ੍ਰੋਫਾਈਲਿੰਗ ਦੇ ਆਧਾਰ 'ਤੇ ਕੋਚੀਨ ਕਸਟਮ ਏਅਰ ਇੰਟੈਲੀਜੈਂਸ ਯੂਨਿਟ (ਏ. ਆਈ. ਯੂ.) ਦੇ ਅਧਿਕਾਰੀਆਂ ਨੇ ਗ੍ਰੀਨ ਚੈਨਲ 'ਤੇ ਫਲਾਈਟ ਐੱਸ. ਵੀ.-784 ਤੋਂ ਜੇਹਾਦ ਤੋਂ ਆਏ ਇਕ ਯਾਤਰੀ ਨੂੰ ਰੋਕਿਆ। ਉਕਤ ਯਾਤਰੀ ਦੀ ਜਾਂਚ ਦੌਰਾਨ ਉਸ ਦੇ ਸਰੀਰ 'ਚ ਲੁਕਾਏ ਗਏ 1067 ਗ੍ਰਾਮ ਵਜ਼ਨ ਦੇ ਪੇਸਟ ਦੇ ਰੂਪ ਵਿਚ ਸੋਨੇ ਦੇ ਸ਼ੱਕ ਵਾਲੇ 4 ਸਫੈਦ ਕੈਪਸੂਲ ਦੇ ਆਕਾਰ ਦੇ ਪੈਕਟ ਬਰਾਮਦ ਕੀਤੇ ਗਏ ਅਤੇ ਜ਼ਬਤ ਕਰ ਲਏ ਗਏ।
ਮੁੱਖ ਮੰਤਰੀ ਦਾ ਵੱਡਾ ਐਲਾਨ, ਮੁੜ ਬਣੀ ਸਰਕਾਰ ਤਾਂ ਔਰਤਾਂ ਨੂੰ ਹਰ ਸਾਲ ਮਿਲਣਗੇ 15 ਹਜ਼ਾਰ ਰੁਪਏ
NEXT STORY