ਕੇਰਲ- ਕੀ ਤੁਸੀਂ ਇਕ ਘੰਟੇ 'ਚ 33 ਤਰ੍ਹਾਂ ਦੇ ਪਕਵਾਨ ਬਣਾ ਸਕਦੇ ਹੋ? ਸ਼ਾਇਦ ਇਸ ਦਾ ਜਵਾਬ ਨਾ ਵਿਚ ਹੀ ਹੋਵੇਗਾ। ਪਰ ਅਜਿਹਾ ਕਰ ਦਿਖਾਇਆ ਹੈ ਕੇਰਲ ਦੀ ਰਹਿਣ ਵਾਲੀ 10 ਸਾਲਾ ਬੱਚੀ ਨੇ। ਉਸ ਨੇ ਇਕ ਘੰਟੇ 'ਚ 33 ਤਰ੍ਹਾਂ ਦੇ ਪਕਵਾਨ ਬਣਾ ਦਿੱਤੇ ਅਤੇ ਵਰਲਡ ਰਿਕਾਰਡ ਵੀ। ਇਸ ਬੱਚੀ ਦਾ ਨਾਂ ਸਾਨਵੀ ਐੱਮ.ਪ੍ਰਜਿਥ ਹੈ। ਉਸ ਨੇ ਇਕ ਘੰਟੇ 'ਚ 33 ਤਰ੍ਹਾਂ ਦੇ ਪਕਵਾਨ ਬਣਾਏ, ਉਹ ਵੀ ਲਗਾਤਾਰ। ਉਸ ਨੇ ਇਡਲੀ, ਉੱਤਪਮ, ਮਸ਼ਰੂਮ ਟਿੱਕਾ, ਪਾਪੜੀ ਚਾਟ, ਵਾਫਲ, ਫਰਾਈਡ ਰਾਈਸ, ਚਿਕਨ ਰੋਸਟ, ਪੈਨਕੇਕ, ਅੱਪਮ ਅਤੇ ਹੋਰ ਬਹੁਤ ਕੁਝ ਬਣਾਇਆ। ਸਾਨਵੀ ਨੇ ਇਸ ਦਾ ਵੀਡੀਓ ਯੂ-ਟਿਊਬ ਚੈਨਲ 'ਤੇ ਪਾਇਆ ਹੈ। ਦੱਸ ਦੇਈਏ ਕਿ ਉਹ ਖਾਣਾ ਬਣਾਉਣ ਦੇ ਨਾਲ-ਨਾਲ ਡਾਂਸ ਦਾ ਵੀ ਸ਼ੌੰਕ ਰੱਖਦੀ ਹੈ। ਦਰਅਸਲ ਇਹ ਇਵੈਂਟ ਉਨ੍ਹਾਂ ਦੇ ਘਰ ਹੀ ਹੋਇਆ। ਇਸ ਨੂੰ ਕਈ ਲੋਕਾਂ ਨੇ ਦੇਖਿਆ। ਸਾਨਵੀ ਕੇਰਲ ਦੇ ਐਨਾਰਕੁਲਮ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਪਰਜੀਤ ਬਾਬੂ ਏਅਰਫੋਰਸ 'ਚ ਵਿੰਗ ਕਮਾਂਡਰ ਹਨ। ਫਿਲਹਾਲ ਪਰਿਵਾਰ ਇਸ ਸਮੇਂ ਵਿਸ਼ਾਖਾਪਟਨਮ 'ਚ ਰਹਿੰਦਾ ਹੈ। ਉਸ ਦੀ ਮਾਂ ਨੇ ਦੱਸਿਆ ਕਿ ਜਦੋਂ ਇਹ ਵੀਡੀਓ ਸ਼ੂਟ ਹੋਇਆ ਤਾਂ 2 ਗਜ਼ਟਡ ਅਫ਼ਸਰ ਉੱਥੇ ਮੌਜੂਦ ਸਨ। ਸਾਨਵੀ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਸ਼ੈੱਫ ਬਣਨਾ ਚਾਹੁੰਦੀ ਹੈ। ਇਹ ਵੀ ਸੁਫ਼ਨਾ ਉਸ ਲਈ ਉਸ ਦੀ ਮਾਂ ਵੀ ਦੇਖਦੀ ਹੈ।
UP 'ਚ ਦਰਦਨਾਕ ਘਟਨਾ: 3 ਦਲਿਤ ਭੈਣਾਂ 'ਤੇ ਤੇਜ਼ਾਬੀ ਹਮਲਾ, ਇਕ ਦਾ ਚਿਹਰਾ ਝੁਲਸਿਆ
NEXT STORY