ਨਵੀਂ ਦਿੱਲੀ— ਕੇਰਲ ਦੇ ਇਡੁੱਕੀ 'ਚ ਟੈਕ ਸਟੂਡੈਂਟ ਨਾਲ ਰੈਂਗਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡੀ.ਸੀ. ਸਕੂਲ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ 'ਚ ਫਸਟ ਈਅਰ ਦੇ ਵਿਦਿਆਰਥੀ ਅਤੁਲ ਮੋਹਨ ਨੂੰ ਉਸ ਦੇ ਸੀਨੀਅਰਜ਼ ਨੇ ਇੰਨ੍ਹੀ ਬੁਰੀ ਤਰ੍ਹਾਂ ਝੰਬਿਆ ਕਿ ਉਹ ਗੰਭੀਰ ਰੂਪ ਤੋੰ ਜਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਪੁਲਸ ਨੇ ਮਾਮਲੇ 'ਚ 5 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੀੜਤ ਅਤੁਲ ਨੂੰ ਪੈਰਾਂ ਅਤੇ ਬਾਂਹਾਂ 'ਚ ਕਾਫ਼ੀ ਸੱਟਾਂ ਲੱਗੀਾਂ ਹਨ। ਪੀੜਤ ਵਿਦਿਆਰਥੀ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਹੱਥ 'ਚ ਰਾਡ ਅਤੇ ਦੂੱਜੇ ਹੱਥ ਵਿੱਚ ਇੱਕ ਮੋਬਾਇਲ ਫੋਨ ਫੜਨ ਨੂੰ ਮਜਬੂਰ ਕੀਤਾ ਗਿਆ ਜਦੋਂ ਕਿ ਇਸ ਦੌਰਾਨ ਉਸ ਦੇ ਸੀਨੀਅਰਜ਼ 2 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਉਸ ਨੂੰ ਕੁੱਟਦੇ ਰਹੇ। ਅਤੁਲ ਨੇ ਦੱਸਿਆ ਕਿ ਸ਼ਰਤ ਸੀ ਕਿ ਇਸ ਦੌਰਾਨ ਹੱਥ 'ਚੋਂ ਦੋਵੇਂ ਚੀਜ਼ਾਂ ਡਿੱਗਣੀਆਂ ਨਹੀਂ ਚਾਹੀਦੀਆਂ। ਪੁਲਸ 'ਚ ਸ਼ਿਕਾਇਤ ਦਰਵਾਉਣ ਤੋਂ ਬਾਅਦ ਪੰਜਾਂ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ।
ਇਸੇ ਸਾਲ ਜੂਨ ਵਿਚ ਲਿਆ ਸੀ ਦਾਖਲਾ
ਵਿਦਿਆਰਥੀ ਨੇ ਦੱਸਿਆ ਕਿ ਉਸ ਨੂੰ ਇਹ ਵੀ ਕਿਹਾ ਗਿਆ ਕਿ ਰੈਗਿੰਗ ਕਾਲਜ-ਹੋਸਟਲ ਵਿਚ ਆਮ ਗੱਲ ਹੈ ਪਰ ਉਸ ਨੇ ਕਿਹਾ ਕਿ ਉਹ ਇੱਥੇ ਪੜ੍ਹਣ ਲਈ ਆਇਆ ਹੈ। ਫਿਲਹਾਲ ਵਿਦਿਆਰਥੀ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਇਸੇ ਸਾਲ ਜੂਨ ਮਹੀਨੇ ਵਿਚ ਕਾਲਜ ਵਿਚ ਦਾਖਲਾ ਲਿਆ ਸੀ।
ਆਸਾਮ 'ਚ ਕਿਸ਼ਤੀ ਹਾਦਸਾ: 11 ਸਾਲ ਦੇ ਬੱਚੇ ਨੇ ਮਾਂ ਅਤੇ ਚਾਚੀ ਦੀ ਬਚਾਈ ਜਾਨ
NEXT STORY