ਜ਼ੀਰਾ (ਗੁਰਮੇਲ ਸੇਖਵਾਂ) : ਇਨਫਿਟੈਕਸ ਅਤੇ ਜੀਤ ਜੈਕ ਨਾਮਕ ਕੰਪਨੀਆਂ ’ਚ ਨਿਵੇਸ਼ ਕਰਵਾ ਕੇ ਇਕ ਵਿਅਕਤੀ ਨਾਲ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਲਾਲ ਸਿੰਘ ਵਰੋਲਾ ਪੁੱਤਰ ਸੇਵਾ ਸਿੰਘ (ਵਾਸੀ ਮੁਹੱਲਾ ਕੰਬੋਆ ਵਾਲਾ, ਜ਼ੀਰਾ) ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੋਸ਼ ਲਾਇਆ ਕਿ ਦੀਪਕ ਵਰਮਾ ਪੁੱਤਰ ਓਮ ਪ੍ਰਕਾਸ਼ (ਵਾਸੀ ਫ਼ਿਰੋਜ਼ਪੁਰ ਛਾਉਣੀ) ਅਤੇ ਜੋਗਿੰਦਰ ਕੁਮਾਰ ਡੀਂਗਰਾ ਉਰਫ਼ ਲੱਕੀ ਪੁੱਤਰ ਯਸ਼ਪਾਲ ਡੀਂਗਰਾ (ਵਾਸੀ ਲੁਧਿਆਣਾ) ਨੇ ਉਸ ਨੂੰ ਪੈਸੇ ਡਬਲ ਕਰਨ ਦਾ ਝਾਂਸਾ ਦੇ ਕੇ ਕੰਪਨੀਆਂ ’ਚ ਨਿਵੇਸ਼ ਕਰਵਾਇਆ ਸੀ।
ਮੁਲਜ਼ਮਾਂ ਨੇ ਉਸ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
35 ਹਜ਼ਾਰ ਵਿਦਿਆਰਥੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਸਕੂਲਾਂ 'ਚ ਹੁਣ NCERT ਦੀ ਵੈੱਬਸਾਈਟ ਤੋਂ ਹੀ...
NEXT STORY