ਤਿਰੁਅਨੰਤਪੁਰਮ- ਮਾਕਪਾ ਨੇਤਾ ਪਿਨਰਾਈ ਵਿਜਯਨ ਨੇ ਵੀਰਵਾਰ ਨੂੰ ਲਗਾਤਾਰ ਦੂਜੇ ਕਾਰਜਕਾਲ ਲਈ ਕੇਰਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਆਰਿਫ਼ ਮੁਹੰਮਦ ਖਾਨ ਨੇ ਇੱਥੇ ਸੈਂਟਰਲ ਸਟੇਡੀਅਮ 'ਚ ਆਯੋਜਿਤ ਸਮਾਰੋਹ 'ਚ 76 ਸਾਲਾ ਵਿਜਯਨ ਨੂੰ ਅਹੁਦੇ ਦੀ ਸਹੁੰ ਚੁਕਾਈ। ਸਮਾਰੋਹ 'ਚ ਕੋਰੋਨਾ ਦੇ ਪ੍ਰੋਟੋਕਾਲ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ ਸੀ। ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ਵਾਲੀ ਯੂ.ਡੀ.ਐੱਫ. ਦੇ ਨੇਤਾ ਕੋਰੋਨਾ ਕਾਰਨ ਸਮਾਰੋਹ 'ਚ ਸ਼ਾਮਲ ਨਹੀਂ ਹੋਏ। ਕੇਰਲ ਹਾਈ ਕੋਰਟ ਨੇ ਬੁੱਧਵਾਰ ਨੂੰ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਮਹਾਮਾਰੀ ਦੇ ਮੱਦੇਨਜ਼ਰ ਸਮਾਰੋਹ 'ਚ ਸੀਮਿਤ ਗਿਣਤੀ 'ਚ ਲੋਕ ਹਿੱਸਾ ਲੈਣ।
ਵਿਜਯਨ ਅਤੇ ਮਨੋਨੀਤ ਮੰਤਰੀਆਂ ਨੇ 1940 ਦੌਰਾਨ ਇੱਥੇ ਹੋਏ ਕੰਮਕਾਜੀ ਵਰਗ ਦੇ ਪੁੰਨਾਪਰਾ-ਵਾਇਲਾਰ ਅੰਦੋਲਨ ਦੇ ਸ਼ਹੀਦਾਂ ਨੂੰ ਵੀਰਵਾਰ ਨੂੰ ਸ਼ਰਧਾਂਜਲੀ ਦਿੱਤੀ। ਵਿਜਯਨ ਸਭ ਤੋਂ ਪਹਿਲਾਂ ਇੱਥੇ ਵਾਇਲਾਰ 'ਚ ਸਥਿਤ ਇਕ ਸਮਾਰਕ 'ਤੇ ਗਏ ਅਤੇ ਪਾਰਟੀ ਵਰਕਰਾਂ ਦੇ ਨਾਅਰਿਆਂ ਦਰਮਿਆਨ ਸ਼ਹੀਦਾਂ ਨੂੰ ਫੁੱਲ ਭੇਟ ਕੀਤੇ। ਬਾਅਦ 'ਚ ਹੋਰ ਮੰਤਰੀਆਂ, ਪ੍ਰਧਾਨ ਐੱਮ.ਬੀ. ਰਾਜੇਸ਼ ਅਤੇ ਐੱਲ.ਡੀ.ਐੱਫ. ਕਨਵੀਨਰ ਏ ਵਿਜਯਰਾਘਵਨ ਨੇ ਫੁੱਲ ਭੇਟ ਕੀਤੇ।
ਜੰਮੂ ਕਸ਼ਮੀਰ 'ਚ 6 ਹੱਥਗੋਲਿਆਂ ਨਾਲ 2 ਅੱਤਵਾਦੀ ਗ੍ਰਿਫ਼ਤਾਰ
NEXT STORY