ਜਲੰਧਰ- ਕੇਰਲ 'ਚ ਭਿਆਨਕ ਹੜ੍ਹ ਤੋਂ ਬਾਅਦ ਦੀ ਤਬਾਹੀ ਦੇਖਣ ਤੋਂ ਬਾਅਦ ਅਜਿਹਾ ਕੋਈ ਵੀ ਨਹੀਂ ਹੈ, ਜੋ ਮਦਦ ਲਈ ਅੱਗੇ ਨਹੀਂ ਆ ਰਿਹਾ ਹੈ। ਦੇਸ਼ ਤੇ ਦੁਨੀਆ ਇਕਜੁੱਟ ਹੋ ਕੇ ਕੇਰਲ ਦੀ ਬਦਹਾਲੀ ਨੂੰ ਦੁਬਾਰਾ ਰੰਗਤ ਦੇਣ ਲਈ ਮਦਦ ਦਾ ਹੱਥ ਅੱਗੇ ਵਧਾ ਰਹੀ ਹੈ। ਇਸ ਕੜੀ 'ਚ ਵਿਸ਼ਵ ਦੀ ਟੈਕਨਾਲੋਜੀ ਜਗਤ ਦੀ ਦਿੱਗਜ ਕੰਪਨੀ ਐਪਲ ਵੀ ਕੇਰਲ ਦੀ ਮਦਦ ਲਈ ਅੱਗੇ ਆਈ ਹੈ। ਸ਼ਨੀਵਾਰ ਨੂੰ ਐਪਲ ਨੇ ਕੇਰਲ ਦੀ ਮਦਦ ਲਈ ਸੱਤ ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ। ਐਪਲ ਨੇ ਕਿਹਾ ਕਿ ਕੇਰਲ ਦੇ ਹਾਲਾਤ ਤੋਂ ਬੇਹੱਦ ਦੁੱਖੀ ਹਨ।

ਐਪਲ ਨੇ ਕਿਹਾ ਕਿ ਉਸਨੇ ਕੇਰਲ ਲਈ ਮਰਸੀ ਕਾਰਪਸ ਇੰਡੀਆ ਤੇ ਮੁੱਖ ਮੰਤਰੀ ਰਾਹਤ ਫੰਡ 'ਚ ਸੱਤ ਕਰੋੜ ਰੁਪਏ ਦਾ ਦਾਨ ਦੇਣ ਦਾ ਫੈਸਲਾ ਲਿਆ ਹੈ। ਜਿਸ ਦੇ ਨਾਲ ਹੜ੍ਹ ਪੀੜਤਾਂ ਦੀ ਮਦਦ ਹੋ ਸਕੇ। ਇਹ ਵਿਸਥਾਪਿਤ ਘਰਾਂ ਤੇ ਸਕੂਲਾਂ ਦੇ ਮੁੜ ਨਿਰਮਾਣ 'ਚ ਮਦਦ ਕਰਦੇ ਹਨ। ਇੰਨਾ ਹੀ ਨਹੀਂ, ਐਪਲ ਨੇ ਐਪ ਸਟੋਰ 'ਤੇ ਆਈ. ਟਿਊਨਸ ਸਟੋਰ ਦੇ ਨਾਲ ਆਪਣੇ ਹੋਮ ਪੇਜ 'ਤੇ ਸਮਰਥਨ ਬੈਨਰ ਵੀ ਲਗਾ ਰੱਖੇ ਹਨ, ਜਿਸ ਦੇ ਨਾਲ ਯੂਜ਼ਰਸ ਮਰਸੀ ਕਾਰਪਸ ਇੰਡੀਆ ਨੂੰ ਦਾਨ ਦੇ ਸਕਣ।

ਦੱਸ ਦਈਏ ਕਿ ਮਰਸੀ ਕਾਰਪਸ ਇੰਡੀਆ ਸੰਸਥਾ ਲੋਕਾਂ ਨੂੰ ਜਿੰਦਾ ਰਹਿਣ ਤੇ ਉਨ੍ਹਾਂ ਦੇ ਮੁੜ ਨਿਰਮਾਣ ਲਈ ਤੱਤਕਾਲ ਮਦਦ ਉਪਲੱਬਧ ਕਰਵਾਉਂਦੀ ਹੈ।
ਐਪਲ ਨੇ ਕਿਹਾ, ਅਸੀਂ ਆਈ. ਟਿਊਨਸ 'ਚ ਐਪ ਸਟੋਰ 'ਤੇ ਡੋਨੇਸ਼ਨ ਬਟਨ ਵੀ ਐਕਟੀਵੇਟ ਕਰ ਰੱਖਿਆ ਹੈ। ਇਹ ਉਨ੍ਹਾਂ ਯੂਜ਼ਰਸ ਲਈ ਹਨ, ਜੋ ਆਪਣੀ ਮਰਜੀ ਨਾਲ ਮਰਸੀ ਕਾਰਪਸ ਨੂੰ ਦਾਨ ਦੇਣਾ ਚਾਹੁੰਦੇ ਹਨ। ਇਸ ਨਾਲ ਉਨ੍ਹਾਂ ਨੂੰ ਦਾਨ ਦੇਣ 'ਚ ਅਸਾਨੀ ਹੋਵੇਗੀ। ਦੱਸ ਦਈਏ ਕਿ ਐਪਲ ਪ੍ਰਮੁੱਖ ਗੰਭੀਰ ਹਾਲਤ ਦੇ ਦੌਰਾਨ ਡੋਨੇਸ਼ਨ ਲਈ ਪੈਸਾ ਜੁਟਾਉਣ ਲਈ ਅਕਸਰ ਆਈ. ਟਿਊਨਸ ਸਟੋਰ ਤੇ ਐਪ ਸਟੋਰ ਦੀ ਵਰਤੋਂ ਕਰਦੀ ਹੈ । ਐਪਲ ਦੇ ਗਾਹਕ ਕ੍ਰੈਡਿਟ ਤੇ ਡੈਬਿਟ ਕਾਰਡ ਨਾਲ ਪੰਜ ਡਾਲਰ, 10 ਡਾਲਰ, 25 ਡਾਲਰ, 50 ਡਾਲਰ, 100 ਡਾਲਰ ਜਾਂ ਫਿਰ 200 ਡਾਲਰ ਤੱਕ ਦਾ ਦਾਨ ਮਰਸੀ ਕਾਰਪਸ ਨੂੰ ਕਰ ਸਕਦੇ ਹਨ।


ਧਿਆਨ ਯੋਗ ਹੈ ਕਿ ਕੇਰਲ 'ਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਨੇ 417 ਲੋਕਾਂ ਦੀ ਜਾਨ ਲੈ ਲਈ ਹੈ। ਅਣਗਿਣਤ ਲੋਕ ਰਾਹਤ-ਕੈਂਪ ਤੋ ਹੁਣ ਆਪਣੇ ਘਰ ਪਰਤਣ ਲੱਗੇ ਹਨ। ਇਸ ਦੇ ਬਾਵਜੂਦ 8.69 ਲੱਖ ਲੋਕ ਨੇ 2,787 ਰਾਹਤ-ਕੈਪਸ 'ਚ ਸਹਾਰਾ ਲਿਆ ਹੋਇਆ ਹੈ। ਤਬਾਹੀ ਦੇ ਮੰਜਰ ਨੂੰ ਵੇਖ ਕੇ ਅਜਿਹਾ ਪਤਾ ਲਗਦਾ ਹੈ ਕਿ ਕੇਰਲ ਨੂੰ ਦੁਬਾਰਾ ਵਸਾਉਣ 'ਚ ਕਾਫ਼ੀ ਸਮਾਂ ਲੱਗ ਸਕਦਾ ਹੈ।

ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਦੇ ਫੌਜੀ ਕਰ ਰਹੇ ਹਨ ਸੰਯੁਕਤ ਫੌਜੀ ਅਭਿਆਸ
NEXT STORY