ਇਡੁੱਕੀ (ਕੇਰਲ)- ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਪੇਟੀਮੁਡੀ 'ਚ ਜ਼ਮੀਨ ਖਿੱਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 52 ਹੋ ਗਈ ਹੈ। ਲਾਪਤਾ ਲੋਕਾਂ ਦੀ ਤਲਾਸ਼ ਲਈ ਮੰਗਲਵਾਰ ਨੂੰ ਜਾਰੀ ਰਾਹਤ ਮੁਹਿੰਮ ਦੌਰਾਨ ਮਲਬੇ ਤੋਂ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ 2 ਪੁਰਸ਼ਾਂ ਅਤੇ ਇਕ ਜਨਾਨੀ ਦੀ ਲਾਸ਼ ਬਰਾਮਦ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜਾਮਾਲਾ ਨੇੜੇ ਪੇਟੀਮੁਡੀ 'ਚ ਐੱਨ.ਡੀ.ਆਰ.ਐੱਫ., ਅੱਗ ਬੁਝਾਊ ਅਤੇ ਪੁਲਸ ਵਿਭਾਗ ਦੇ ਕਰਮੀ ਲਾਪਤਾ 19 ਲੋਕਾਂ ਦੀ ਤਲਾਸ਼ ਦੇ ਕੰਮ 'ਚ ਜੁਟੇ ਹਨ। ਇਹ ਲੋਕ 7 ਅਗਸਤ ਤੋਂ ਲਾਪਤਾ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ 'ਤੇ ਤਲਾਸ਼ ਜਾਰੀ ਹੈ। ਇਨ੍ਹਾਂ ਲੋਕਾਂ ਦੇ ਮਲਬੇ 'ਚ ਦਬੇ ਹੋਣ ਦਾ ਖਦਸ਼ਾ ਹੈ। ਇਸ ਵਿਚ ਇਡੁੱਕੀ ਜ਼ਿਲ੍ਹੇ ਦੇ ਮੁੱਲਾਪੇਰਿਆਰ ਬੰਨ੍ਹ 'ਚ ਜਲ ਪੱਧਰ ਮੰਗਲਵਾਰ ਨੂੰ 136.85 ਫੁੱਟ 'ਤੇ ਪਹੁੰਚ ਗਿਆ। ਇਡੁੱਕੀ ਦੇ ਜ਼ਿਲ੍ਹਾ ਅਧਿਕਾਰੀ ਨੇ ਗੁਆਂਢੀ ਰਾਜ ਤਾਮਿਲਨਾਡੂ ਦੇ ਥੇਨੀ ਦੇ ਜ਼ਿਲ੍ਹਾ ਅਧਿਕਾਰੀ ਨਾਲ ਬੰਨ੍ਹ ਤੋਂ ਪਾਣੀ ਛੱਡੇ ਜਾਣ ਦੇ ਸੰਦਰਭ 'ਚ ਚਰਚਾ ਕੀਤੀ। ਕੇਰਲ ਸਰਕਾਰ ਨੇ ਸ਼ਨੀਵਾਰ ਨੂੰ ਤਾਮਿਲਨਾਡੂ ਸਰਕਾਰ ਨਾਲ ਮੁੱਲਾਪੇਰਿਆਰ ਤੋਂ ਵੈਗਈ ਬੰਨ੍ਹ 'ਚ ਸੁਰੰਗ ਦੇ ਮਾਧਿਅਮ ਨਾਲ ਚਰਨਬੱਧ ਤਰੀਕੇ ਨਾਲ ਪਾਣੀ ਛੱਡਣ ਲਈ ਕਿਹਾ ਸੀ। ਇਡੁੱਕੀ ਜ਼ਿਲ੍ਹੇ 'ਚ ਭਾਰੀ ਬਾਰਸ਼ ਕਾਰਨ ਬੰਨ੍ਹ ਦਾ ਪਾਣੀ 136 ਫੁੱਟ ਤੱਕ ਪਹੁੰਚ ਗਿਆ ਸੀ। ਉੱਥੇ ਹੀ ਅਲੱਪੁਝਾ ਜ਼ਿਲ੍ਹੇ ਦੇ ਪੱਲਥੁਰਥੀ 'ਚ ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਦੀ ਜ਼ਬਰਦਸਤ ਲਹਿਰ ਨਾਲ ਮੰਗਲਵਾਰ ਤੜਕੇ 151 ਸਾਲ ਪੁਰਾਣਾ ਸੀ.ਐੱਸ.ਆਈ. ਗਿਰਜਾਘਰ ਵੀ ਢਹਿ ਗਿਆ।
ਭਾਰਤ ਦੀ ਚੀਨ ਨੂੰ ਦੋ ਟੁੱਕ, ਨਹੀਂ ਕਰਾਂਗੇ ਕੋਈ ਆਮ ਵਪਾਰ
NEXT STORY