ਤਿਰੁਅਨੰਤਪੁਰਮ— ਕੇਰਲ 'ਚ ਇਕ ਵਾਰ ਫਿਰ ਜਾਨਲੇਵਾ ਨਿਪਾਹ ਵਾਇਰਸ ਦੀ ਪੁਸ਼ਟੀ ਹੋਈ ਹੈ। ਸੂਬੇ ਦੀ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਕਿਹਾ ਕਿ ਪੁਣੇ ਵਿਰੋਲਾਜੀ ਲੈਬੋਰੇਟਰੀ ਤੋਂ ਨੌਜਵਾਨ ਦੀ ਜਾਂਚ ਰਿਪੋਰਟ 'ਚ ਵਾਇਰਸ ਦੀ ਪੁਸ਼ਟੀ ਹੋ ਗਈ ਹੈ। 23 ਸਾਲ ਦਾ ਇਹ ਕਾਲਜ ਵਿਦਿਆਰਥੀ ਕੋਚੀ ਦੇ ਏਨਾਰਕੁਲਮ ਦਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਿਪਾਹ ਵਾਇਰਸ ਦੇ ਕੇਰਲ 'ਚ 17 ਲੋਕਾਂ ਦੀ ਜਾਨ ਲੈ ਲਈ ਸੀ। ਦੂਜੇ ਪਾਸੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਦੇ ਪੱਧਰ 'ਤੇ ਐਡੀਸ਼ਨਲ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਨਿਪਾਹ ਨਾਲ ਪੀੜਤ ਕਾਲਜ ਵਿਦਿਆਰਥੀ ਦਾ ਕੋਚੀ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸਿਹਤ ਮੰਤਰੀ ਨੇ ਮੀਡੀਆ ਦੇ ਉਨ੍ਹਾਂ ਦਾਅਵਿਆਂ ਨੂੰ ਨਕਾਰ ਦਿੱਤਾ ਸੀ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਇਲਾਜ ਕਰਵਾ ਰਿਹਾ ਨੌਜਵਾਨ ਨਿਪਾਹ ਵਾਇਰਸ ਨਾਲ ਇਨਫੈਕਟਡ ਹੈ। ਉਨ੍ਹਾਂ ਨੇ ਕਿਹਾ ਸੀ ਕਿ ਨੌਜਵਾਨ ਦੇ ਜਾਂਚ ਨਤੀਜਿਆਂ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ, ਇਸ ਲਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਨਾਲ ਹੀ ਭਰੋਸਾ ਦਿੱਤਾ ਸੀ ਕਿ ਸਿਹਤ ਵਿਭਾਗ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਮੰਗਲਵਾਰ ਨੂੰ ਖੁਦ ਸਿਹਤ ਮੰਤਰੀ ਨੇ ਨਿਪਾਹ ਵਾਇਰਸ ਦੀ ਪੁਸ਼ਟੀ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸ਼ਖਸ 'ਚ ਨਿਪਾਹ ਵਾਇਰਸ ਮਿਲਣ ਤੋਂ ਬਾਅਦ ਅਸੀਂ ਸਾਵਧਾਨੀ ਵਰਤ ਰਹੇ ਹਾਂ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਏਨਾਰਕੁਲਮ ਦੇ ਜ਼ਿਲਾ ਕਲੈਕਟਰ ਮੁਹੰਮਦ ਵਾਈ ਸਫਿਰੂਲਾ ਨੇ ਇਨਫੈਕਸ਼ਨ ਦੀ ਗੱਲ ਨੂੰ ਆਧਾਰਹੀਣ ਦੱਸਦੇ ਹੋਏ ਕਿਹਾ ਸੀ ਕਿ ਅਜੇ ਰਿਪੋਰਟ ਨਹੀਂ ਆਈ ਹੈ, ਇਸ ਲਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਜਾਂਚ ਦੇ ਆਧਾਰ 'ਤੇ ਇਸ ਬੀਮਾਰੀ ਦੀ ਪੁਸ਼ਟੀ ਹੁੰਦੀ ਹੈ ਤਾਂ ਅਧਿਕਾਰਤ ਤੌਰ 'ਤੇ ਜਨਤਾ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਇਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਸਾਵਧਾਨੀ ਵਰਤੀ ਜਾਵੇਗੀ।
ਇਹ ਹਨ ਬੀਮਾਰੀ ਦੇ ਲੱਛਣ
ਨਿਪਾਹ ਦੀ ਬੀਮਾਰੀ ਦੀ ਲੱਛਣ ਦੀ ਗੱਲ ਕਰੀਏ ਤਾਂ ਸਾਹ ਲੈਣ 'ਚ ਤਕਲੀਫ, ਤੇਜ਼ ਬੁਖਾਰ, ਸਿਰਦਰਦ, ਜਲਨ, ਚੱਕਰ ਆਉਣਾ, ਭਟਕਾਵ ਅਤੇ ਬੇਹੋਸ਼ੀ ਸ਼ਾਮਲ ਹੈ। ਇਸ ਇਨਫੈਕਸ਼ਨ ਨਾਲ ਪੀੜਤ ਮਰੀਜ਼ ਨੂੰ ਜੇਕਰ ਤੁਰੰਤ ਇਲਾਜ ਨਾ ਮਿਲ ਤਾਂ 48 ਘੰਟੇ ਦੇ ਅੰਦਰ ਮਰੀਜ਼ ਕੋਮਾ 'ਚ ਜਾ ਸਕਦਾ ਹੈ। ਬੀਤੇ ਸਾਲ ਇਸ ਬੀਮਾਰੀ ਦਾ ਕੇਰਲ ਨੇ ਭਾਰੀ ਪਰਲੋ ਝੱਲਿਆ ਸੀ। ਇਸ ਬੀਮਾਰੀ ਦੇ ਲਪੇਟ 'ਚ ਆ ਕੇ ਕਈ ਲੋਕਾਂ ਦੀ ਮੌਤ ਹੋ ਗਈ ਸੀ।
ਡਾਕਟਰਾਂ ਅਨੁਸਾਰ ਤਾਂ ਇਹ ਵਾਇਰਸ ਬਹੁਤ ਹੀ ਤੇਜ਼ੀ ਨਾਲ ਫੈਲਦਾ ਹੈ ਅਤੇ ਜ਼ਿਆਦਾਤਰ ਕੇਸ 'ਚ ਜਾਨਲੇਵਾ ਸਾਬਤ ਹੁੰਦਾ ਹੈ। ਇਕ ਖਾਸ ਤਰ੍ਹਾਂ ਦਾ ਚਮਗਾਦੜ ਜਿਸ ਨੂੰ ਫਰੂਟ ਬੈਟ ਕਹਿੰਦੇ ਹਨ, ਜੋ ਮੁੱਖ ਰੂਪ ਨਾਲ ਫਲ ਜਾਂ ਫਲ ਦੇਰਸ ਦਾ ਸੇਵਨ ਕਰਦਾ ਹੈ, ਉਹੀ ਨਿਪਾਹ ਵਾਇਰਸ ਦਾ ਮੁੱਖ ਵਾਹਕ ਹੈ। ਨਿਪਾਹ ਵਾਇਰਸ ਨਾਲ ਪੀੜਤ ਕਿਸੇ ਇਨਸਾਨ ਦੇ ਸੰਪਰਕ 'ਚ ਆਉਣ ਨਾਲ ਵੀ ਇਹ ਵਾਇਰਸ ਫੈਲਦਾ ਹੈ।
48 ਘੰਟੇ ਦੇ ਅੰਦਰ ਮਰੀਜ਼ ਕੋਮਾ 'ਚ ਜਾ ਸਕਦੈ
ਇਸ ਇਨਫੈਕਸ਼ਨ ਨਾਲ ਪੀੜਤ ਮਰੀਜ਼ ਨੂੰ ਜੇਕਰ ਤੁਰੰਤ ਇਲਾਜ ਨਾ ਮਿਲੇ ਤਾਂ 48 ਘੰਟੇ ਦੇ ਅੰਦਰ ਮਰੀਜ਼ ਕੋਮਾ 'ਚ ਜਾ ਸਕਦਾ ਹੈ। ਡਬਲਿਊ.ਐੱਚ.ਓ. ਅਨੁਸਾਰ ਤਾਂ ਇਸ ਵਾਇਰਸ ਨਾਲ ਲੜਨ ਲਈ ਹੁਣ ਤੱਕ ਕੋਈ ਟਿੱਕਾ (ਵੈਕਸੀਨ) ਵਿਕਸਿਤ ਨਹੀਂ ਕੀਤਾ ਗਿਆ ਹੈ ਅਤੇ ਇਸ ਵਾਇਰਸ ਨਾਲ ਪੀੜਤ ਮਰੀਜ਼ਾਂ ਨੂੰ ਇੰਟੇਸਿਵ ਸਪਾਰਟਿਵ ਕੇਅਰ ਦੇ ਕੇ ਹੀ ਇਲਾਜ ਕੀਤਾ ਜਾ ਸਕਦਾ ਹੈ।
SBI 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY