ਮੰਗਲੁਰੂ - ਕਰਨਾਟਕ ਦੇ ਮੰਗਲੁਰੂ ਵਿੱਚ ਇੱਕ ਪ੍ਰਸਿੱਧ ਫਾਸਟ ਫੂਡ ਚੇਨ ਕੇ.ਐੱਫ.ਸੀ. (KFC) ਦੇ ਇੱਕ ਆਊਟਲੈੱਟ 'ਤੇ ਖ਼ੁਰਾਕ ਸੁਰੱਖਿਆ ਵਿਭਾਗ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਕੇ.ਐੱਸ. ਰਾਓ ਰੋਡ 'ਤੇ ਸਥਿਤ 'ਸਿਟੀ ਸੈਂਟਰ' ਮਾਲ ਦੇ ਕੇ.ਐੱਫ.ਸੀ. ਆਊਟਲੈੱਟ 'ਤੇ ਅਮਲ ਵਿੱਚ ਲਿਆਂਦੀ ਗਈ।
ਇੱਕ ਗਾਹਕ ਵੱਲੋਂ ਔਨਲਾਈਨ ਆਰਡਰ ਕੀਤੇ ਗਏ ਚਿਕਨ ਦੇ ਖ਼ਰਾਬ ਅਤੇ ਬਦਬੂਦਾਰ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਤੁਰੰਤ ਬਾਅਦ ਅਧਿਕਾਰੀਆਂ ਦੀ ਟੀਮ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਛਾਪੇਮਾਰੀ ਦੌਰਾਨ ਖ਼ੁਰਾਕ ਸੁਰੱਖਿਆ ਅਧਿਕਾਰੀਆਂ ਨੇ ਆਊਟਲੈੱਟ ਦੇ ਰਸੋਈ, ਸਟੋਰ ਰੂਮ ਅਤੇ ਕੋਲਡ ਸਟੋਰੇਜ ਏਰੀਆ ਦੀ ਬਾਰੀਕੀ ਨਾਲ ਜਾਂਚ ਕੀਤੀ। ਜਾਂਚ ਦੌਰਾਨ ਪਾਈਆਂ ਗਈਆਂ ਬੇਨਿਯਮੀਆਂ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਆਊਟਲੈੱਟ ਦੇ ਗੋਦਾਮ ਨੂੰ ਤੁਰੰਤ ਸੀਲ ਕਰ ਦਿੱਤਾ।
ਖ਼ੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਤੋਂ ਚਿਕਨ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਨਮੂਨੇ ਇਕੱਠੇ ਕੀਤੇ ਹਨ, ਜਿਨ੍ਹਾਂ ਨੂੰ ਜਾਂਚ ਲਈ ਸਰਕਾਰੀ ਲੈਬਾਰਟਰੀ ਵਿੱਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਲੈਬ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਦੇ ਤਹਿਤ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਗਾਹਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਅਦਾਰੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਰਾਂਚੀ: ਵਿਦਿਆਰਥੀਆਂ ਵੱਲੋਂ CM ਦੇ ਅਸਤੀਫ਼ੇ ਦੀ ਮੰਗ, ਰਾਹੁਲ ਗਾਂਧੀ ਦੇ ਫੂਕੇ ਜਾਣਗੇ ਪੁਤਲੇ
NEXT STORY