ਮੇਰਠ - ਇਨਕਮ ਟੈਕਸ ਡਿਪਾਰਟਮੈਂਟ ਨੇ 357 ਕਰੋੜ ਰੁਪਏ ਦੇ ਕਥਿਤ ਟੈਕਸ ਰਿਫੰਡ ਫਰਜ਼ੀਵਾੜੇ ਦਾ ਪਰਦਾਫਾਸ਼ ਕਰਦਿਆਂ ਮੇਰਠ ਦੀ ਝੁੱਗੀ ਵਿਚ ਰਹਿਣ ਵਾਲੀ 30 ਸਾਲਾ ਔਰਤ ਨੂੰ ਇਸ ਨੈੱਟਵਰਕ ਦੀ ਮਾਸਟਰਮਾਈਂਡ ਦੱਸਿਆ ਹੈ। ਦੋਸ਼ ਹੈ ਕਿ ਔਰਤ ਨੇ ਇਨਕਮ ਟੈਕਸ ਐਕਟ ਦੀ ਧਾਰਾ 80 ਜੀ. ਜੀ. ਸੀ. ਦੀ ਦੁਰਵਰਤੋਂ ਕਰ ਕੇ ਫਰਜ਼ੀ ਸਿਆਸੀ ਚੰਦੇ ਦੇ ਆਧਾਰ ’ਤੇ 3000 ਤੋਂ ਵੱਧ ਲੋਕਾਂ ਲਈ ਲੱਗਭਗ 65.5 ਕਰੋੜ ਰੁਪਏ ਦਾ ਗਲਤ ਟੈਕਸ ਰਿਫੰਡ ਹਾਸਲ ਕਰਵਾਇਆ। ਜਾਂਚ ਅਨੁਸਾਰ, ਔਰਤ ਮੇਰਠ ਦੀ ਇਕ ਝੁੱਗੀ ਵਿਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਅਤੇ ਲੱਗਭਗ 225 ਵਰਗ ਫੁੱਟ ਦੇ ਮਕਾਨ ਤੋਂ ਪੂਰੇ ਨੈੱਟਵਰਕ ਨੂੰ ਚਲਾਉਂਦੀ ਸੀ। ਉਹ ਪਹਿਲਾਂ ਇਕ ਨਿੱਜੀ ਫਰਮ ਵਿਚ ਅਕਾਊਂਟੈਂਟ ਸੀ ਅਤੇ ਉੱਥੋਂ ਹਾਸਲ ਤਜਰਬੇ ਦੀ ਵਰਤੋਂ ਕਰ ਕੇ ਉਸ ਨੇ ਆਮਦਨ ਕਰ ਪ੍ਰਣਾਲੀ ਦੀਆਂ ਖਾਮੀਆਂ ਦਾ ਫਾਇਦਾ ਉਠਾਇਆ। ਦੋਸ਼ ਹੈ ਕਿ ਉਸ ਨੇ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨਾਂ ’ਤੇ ਫਰਜ਼ੀ ਦਾਨ ਦਿਖਾ ਕੇ ਵੱਡੇ ਪੱਧਰ ’ਤੇ ਟੈਕਸ ਰਿਫੰਡ ਦੇ ਦਾਅਵੇ ਦਾਖਲ ਕਰਵਾਏ।
ਲਾਭਪਾਤਰੀਆਂ ਦੀ ਪਛਾਣ ਕਰ ਕੇ ਨੋਟਿਸ ਭੇਜਣ ਦੀ ਤਿਆਰੀ ਕਰ ਰਿਹੈ ਇਨਕਮ ਟੈਕਸ ਡਿਪਾਰਟਮੈਂਟ
ਇਨਕਮ ਟੈਕਸ ਡਿਪਾਰਟਮੈਂਟ ਨੇ ਔਰਤ ਨਾਲ ਜੁੜੇ 4 ਟਿਕਾਣਿਆਂ ਅਤੇ 2 ਬੈਂਕ ਲਾਕਰਾਂ ਦੀ ਤਲਾਸ਼ੀ ਵਿਚ 5 ਲੱਖ ਰੁਪਏ ਨਕਦ, ਲੱਗਭਗ 4 ਕਰੋੜ ਰੁਪਏ ਦੀ ਐੱਫ. ਡੀ., ਵਹੀ-ਖਾਤੇ, ਕੰਪਿਊਟਰ, ਲੈਪਟਾਪ ਅਤੇ ਵੱਡੀ ਮਾਤਰਾ ਵਿਚ ਡਿਜੀਟਲ ਤੇ ਦਸਤਾਵੇਜ਼ੀ ਸਬੂਤ ਬਰਾਮਦ ਕੀਤੇ ਹਨ। ਇਨ੍ਹਾਂ ਵਿਚ ਹਜ਼ਾਰਾਂ ਕਥਿਤ ਗਾਹਕਾਂ ਦਾ ਰਿਕਾਰਡ ਵੀ ਮਿਲਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਔਰਤ ਨੇ ਰੈਫਰਲ ਨੈੱਟਵਰਕ ਰਾਹੀਂ ਦੇਸ਼ ਭਰ ਵਿਚ ਗਾਹਕਾਂ ਦਾ ਜਾਲ ਵਿਛਾਇਆ ਅਤੇ ਫਰਜ਼ੀ ਕਟੌਤੀਆਂ ਰਾਹੀਂ ਵੱਧ ਟੈਕਸ ਰਿਫੰਡ ਦਿਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਜੋੜਿਆ। ਹੁਣ ਇਨਕਮ ਟੈਕਸ ਡਿਪਾਰਟਮੈਂਟ ਲਾਭਪਾਤਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਿਹਾ ਹੈ। ਮਾਮਲੇ ਵਿਚ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
10 ਦਿਨਾਂ 'ਚ Air India ਦੀ ਫਲਾਈਟ 'ਚ ਹਾਈਡ੍ਰੌਲਿਕ ਖ਼ਰਾਬੀ ਦਾ ਦੂਜਾ ਮਾਮਲਾ, ਸਵਾਲਾਂ ਦੇ ਘੇਰੇ 'ਚ Airline
NEXT STORY