ਢਾਕਾ,(ਏਜੰਸੀਆਂ)— ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਵੀਰਵਾਰ ਨੂੰ ਅਦਾਲਤ ਨੇ ਆਪਣੀ ਮੋਹਰ ਲਾ ਦਿੱਤੀ। ਅਦਾਲਤ ਨੇ ਉਨ੍ਹਾਂ ਨੂੰ 5 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਖਾਲਿਦਾ ਹੁਣ ਬੰਗਲਾਦੇਸ਼ ਵਿਚ ਹੋਣ ਵਾਲੀਆਂ ਆਮ ਚੋਣਾਂ ਨਹੀਂ ਲੜ ਸਕੇਗੀ।
ਦੱਸ ਦਈਏ ਕਿ ਖਾਲਿਦਾ ਅਤੇ ਉਸ ਦੇ ਪੁੱਤਰ ਤੇ ਬੀ. ਐੱਨ. ਪੀ. ਦੇ ਸੀਨੀਅਰ ਉੱਪ ਪ੍ਰਧਾਨ ਤਾਰਿਕ ਰਹਿਮਾਨ ਸਮੇਤ 5 ਵਿਅਕਤੀਆਂ ਵਿਰੁੱਧ 2.52 ਲੱਖ ਡਾਲਰ ਦੀ ਭ੍ਰਿਸ਼ਟਾਚਾਰ ਦਾ ਦੋਸ਼ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ 'ਚ ਢਾਕਾ ਅਦਾਲਤ ਦੇ 5ਵੇਂ ਵਿਸ਼ੇਸ਼ ਜੱਜ ਮੁਹੰਮਦ ਅਤਾਰੁਜਜਮਾਨ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਥੇ ਸੁਣਵਾਈ ਦੌਰਾਨ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਖਾਲਿਦਾ ਨੂੰ ਸਜ਼ਾ ਦਿੱਤੇ ਜਾਣ ਮਗਰੋਂ ਦੇਸ਼ ਵਿਚ ਤਣਾਅ ਵਧਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਸ ਲਈ ਪੁਲਸ ਅਤੇ ਨੀਮ ਫੌਜੀ ਵਲੋਂ ਕਿਸੇ ਵੀ ਘਟਨਾ ਨੂੰ ਰੋਕਣ ਲਈ ਪ੍ਰਬੰਧ ਕਰ ਲਏ ਗਏ ਹਨ।
ਹੁਣ ਇਸ ਮਸ਼ੀਨ 'ਚ ਕੂੜਾ ਪਾਉਣ 'ਤੇ ਮਿਲਣਗੇ ਪੈਸੇ
NEXT STORY