ਨਵੀਂ ਦਿੱਲੀ - ਭਾਰਤ ਨਾਲ ਸਬੰਧ ਸੁਧਾਰਨ ਦੀ ਦੁਹਾਈ ਦੇਣ ਵਾਲਾ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪੁਲਵਾਮਾ ਹਮਲੇ ਪਿੱਛੋਂ ਭਾਰਤ ਨਾਲ ਵਧੀ ਤਲਖੀ ਨੂੰ ਘੱਟ ਕਰਨ ਲਈ ਇਕ ਪਾਸੇ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਸਮਝੌਤੇ ਨੂੰ ਅੱਗੇ ਵਧਾਉਣ ਲਈ ਆਪਣਾ ਵਫਦ ਭਾਰਤ ਭੇਜ ਰਿਹਾ ਹੈ, ਉਥੇ ਨਾਲ ਹੀ ਦੂਜੇ ਪਾਸੇ ਭਾਰਤ ਵਿਚ ਇਸ ਬੈਠਕ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਹਾਫਿਜ਼ ਸਈਦ ਦੇ ਨੇੜਲੇ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨਾਲ ਮੁਲਾਕਾਤ ਕੀਤੀ, ਜਿਸ ਨਾਲ ਕਾਰੀਡੋਰ 'ਤੇ ਇਕ ਵਾਰ ਫਿਰ ਖਾਲਿਸਤਾਨੀ ਪ੍ਰਛਾਵਾਂ ਪੈ ਗਿਆ ਹੈ। ਚਾਵਲਾ ਪਾਕਿਸਤਾਨ ਵਿਚ ਰਹਿ ਕੇ ਭਾਰਤ ਵਿਰੁੱਧ ਮੁਹਿੰਮ ਚਲਾਉਂਦਾ ਹੈ। ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਵੀ ਹੈ। ਇਸ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਸਮੇਂ ਉਸ ਨੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਸੀ।
ਭਾਰਤ ਦੀਆਂ ਸ਼ਰਤਾਂ
ਹਫਤੇ ਦੇ ਸਾਰੇ 7 ਦਿਨ ਇਸ ਲਾਂਘੇ ਨੂੰ ਖੁੱਲ੍ਹਾ ਰੱਖਿਆ ਜਾਏ।
ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਤੱਕ ਪੈਦਲ ਜਾਣ ਦੀ ਆਗਿਆ ਦਿੱਤੀ ਜਾਏ।
ਵਾਧੂ ਦਸਤਾਵੇਜ਼ਾਂ ਜਾਂ ਪ੍ਰਕਿਰਿਆ ਦੇ ਨਾਂ 'ਤੇ ਕੋਈ ਫਾਲਤੂ ਭਾਰ ਨਾ ਹੋਵੇ।
ਯਾਤਰਾ ਪੂਰੀ ਤਰ੍ਹਾਂ ਵੀਜ਼ਾ ਫ੍ਰੀ ਹੋਣੀ ਚਾਹੀਦੀ ਹੈ।
ਭਾਰਤੀ ਮੂਲ ਦੇ ਲੋਕਾਂ ਨੂੰ ਵੀ ਜਾਣ ਦੀ ਆਗਿਆ ਮਿਲੇ।
ਪਾਕਿ ਦੀਆਂ ਸ਼ਰਤਾਂ
ਗਰੁੱਪ ਵਿਚ ਘੱਟੋ-ਘੱਟ 15 ਸ਼ਰਧਾਲੂ ਹੋਣ।
ਪਾਸਪੋਰਟ, ਲੋੜੀਂਦੇ ਸੁਰੱਖਿਆ ਨਿਕਾਸੀ ਦਸਤਾਵੇਜ਼ ਕੋਲ ਰੱਖਣੇ ਹੋਣਗੇ।
ਭਾਰਤ ਨੂੰ ਤੀਰਥ ਯਾਤਰੀਆਂ ਦੇ ਆਉਣ ਦੀ ਸੂਚਨਾ 3 ਦਿਨ ਪਹਿਲਾਂ ਦੇਣੀ ਹੋਵੇਗੀ।
ਪਰਮਿਟ ਸਿਰਫ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਜਾਰੀ ਕੀਤਾ ਜਾਏਗਾ।
ਲਾਂਘਾ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹਾ ਰਹੇਗਾ।
ਕਮਲ ਦੇ ਫੁੱਲ ਦੇ ਅਕਾਰ ਦੇ ਲਾਂਘੇ ਵਿਚ ਸੁਰੱਖਿਆ ਅਤੇ ਹੋਰ ਜਨਤਕ ਸਹੂਲਤਾਂ ਮੌਜੂਦ ਹੋਣਗੀਆਂ।
16000 ਸਕੁਏਅਰ ਮੀਟਰ
ਦਾ ਯਾਤਰੀ ਭਵਨ ਹੋਵੇਗਾ ਏਅਰਕੰਡੀਸ਼ਨਡ।
2000 ਸ਼ਰਧਾਲੂਆਂ ਦੇ ਠਹਿਰਣ ਦੀ ਸਹੂਲਤ ਹੋਵੇਗੀ ਭਵਨ ਵਿਚ। ਇਥੇ ਵੀ. ਵੀ. ਆਈ. ਪੀ. ਚੈਂਬਰ ਵੀ ਹੋਵੇਗਾ।
ਅਜਿਹਾ ਹੋਵੇਗਾ ਪੈਸੰਜਰ ਟਰਮੀਨਲ
54 ਇਮੀਗ੍ਰੇਸ਼ਨ ਕਾਊਂਟਰ ਹੋਣਗੇ, ਜੋ ਰੋਜ਼ਾਨਾ 5000 ਸ਼ਰਧਾਲੂਆਂ ਦੇ ਦਸਤਾਵੇਜ਼ ਜਾਂਚਣਗੇ
300 ਫੁੱਟ ਉੱਚਾ ਤਿਰੰਗਾ ਲਹਿਰਾਏਗਾ ਕੌਮਾਂਤਰੀ ਸਰਹੱਦ 'ਤੇ
250 ਕਾਰਾਂ, 10 ਬੱਸਾਂ ਅਤੇ 250 ਬਾਈਕਾਂ ਨੂੰ ਪਾਰਕ ਕਰਨ ਦਾ ਹੋਵੇਗਾ ਪ੍ਰਬੰਧ
21650 ਸਕੁਏਅਰ ਫੁੱਟ ਹੋਵੇਗਾ ਤਿਆਰ ਢਾਂਚਾ
ਮੁੰਬਈ ਫੁੱਟ ਓਵਰ ਬ੍ਰਿਜ ਹਾਦਸੇ 'ਚ ਹੁਣ ਤਕ 6 ਲੋਕਾਂ ਦੀ ਮੌਤ, ਦੇਖੋ ਦਰਦਨਾਕ ਤਸਵੀਰਾਂ
NEXT STORY