ਪਟਨਾ- ਬਿਹਾਰ ਦੇ ਪਟਨਾ ਸਥਿਤ 'ਖਾਨ ਗਲੋਬਲ ਸਟਡੀਜ਼' 'ਚ ਹੋਈ ਭੰਨ-ਤੋੜ ਦੀ ਘਟਨਾ ਦੇ ਸੰਬੰਧ 'ਚ ਦਰਜ ਐੱਫਆਈਆੜ 'ਚ ਫੈਸਲ ਖਾਨ ਉਰਫ਼ 'ਖਾਨ ਸਰ' ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਰਾਤ ਨੂੰ 15 ਤੋਂ 20 ਲੋਕਾਂ ਦੇ ਇਕ ਸਮੂਹ ਨੇ ਖਾਨ ਗਲੋਬਲ ਸਟਡੀਜ਼ ਸੰਸਥਾ 'ਚ ਭੰਨ-ਤੋੜ ਕੀਤੀ ਸੀ ਅਤੇ ਕੈਂਪਸ 'ਤੇ ਪਥਰਾਅ ਕੀਤਾ ਸੀ।
ਪਟਨਾ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸਐੱਸਪੀ) ਕਾਰਤੀਕੇਯ ਸ਼ਰਮਾ ਨੇ ਐੱਫਆਈਆਰ ਦਰਜ ਹੋਣ ਦੀ ਪੁਸ਼ਟੀ ਕਰਦੇ ਹੋਏ ਦੱਸਇਆ ਕਿ ਖਾਨ ਗਲੋਬਲ ਸਟਡੀਜ਼ 'ਚ ਭੰਨ-ਤੋੜ ਦੇ ਮਾਮਲੇ 'ਚ ਦਰਜ ਐੱਫਆਈਆਰ 'ਚ ਖਾਨ ਸਰ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਸ਼ਰਮਾ ਨੇ ਦੱਸਿਆ,''ਕਿਉਂਕਿ ਐੱਫਆਈਆਰ 'ਚ ਉਨ੍ਹਾਂ ਦਾ (ਖਾਨ ਸਰ ਦਾ) ਨਾਂ ਹੈ, ਇਸ ਲਈ ਪੁਲਸ ਉਨ੍ਹਾਂ ਤੋਂ ਪੁੱਛ-ਗਿੱਛ ਕਰੇਗੀ।'' ਪੁਲਸ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਖਾਨ ਸਰ ਖ਼ਿਲਾਫ਼ ਕਿਹੜੀਆਂ-ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਪੁਲਸ ਨੇ ਵੀਰਵਾਰ ਨੂੰ ਕੋਚਿੰਗ ਸੰਸਥਾ ਨਾਲ ਜੁੜੇ 2 ਸੁਰੱਖਿਆ ਗਾਰਡਾਂ ਨੂੰ ਮੰਗਲਵਾਰ ਰਾਤ ਹਵਾ 'ਚ ਗੋਲੀਬਾਰੀ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਸੀ। ਸੋਸ਼ਲ ਮੀਡੀਆ 'ਤੇ ਵੀਡੀਓ ਪ੍ਰਸਾਰਿਤ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ, ਜਿਸ 'ਚ ਦੋਵੇਂ ਗਾਰਡ ਗੋਲੀ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਨਪਸੰਦ ਜੀਨਸ ਬਣੀ ਮੌਤ ਦਾ ਕਾਰਨ ! ਇੰਦੌਰ 'ਚ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ, ਜਾਣੋ ਮਾਮਲਾ
NEXT STORY