ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਕਿਹਾ ਕਿ ਪਾਰਟੀ ਨੇਤਾ ਰਾਹੁਲ ਗਾਂਧੀ ਦੇ ਬ੍ਰਿਟੇਨ ਦੇ ਬਿਆਨ 'ਤੇ ਮੁਆਫ਼ੀ ਮੰਗਣ ਦਾ ਕੋਈ ਸਵਾਲ ਹੀ ਨਹੀਂ ਹੈ ਅਤੇ ਅਜਿਹੀ ਮੰਗ ਕਰ ਰਹੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੀ ਜਨਤਾ ਨੂੰ ਅਪਮਾਨਤ ਕਰਨ ਵਾਲੇ ਵਿਦੇਸ਼ 'ਚ ਦਿੱਤੇ ਗਏ ਬਿਆਨਾਂ 'ਤੇ ਜਵਾਬ ਦੇਣਾ ਚਾਹੀਦਾ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਈ ਸੀਨੀਅਰ ਕੇਂਦਰੀ ਮੰਤਰੀ ਬ੍ਰਿਟੇਨ 'ਚ ਭਾਰਤੀ ਲੋਕਤੰਤਰ ਨੂੰ ਲੈ ਕੇ ਦਿੱਤੇ ਗਏ ਰਾਹੁਲ ਦੇ ਬਿਆਨ 'ਤੇ ਉਨ੍ਹਾਂ ਤੋਂ ਮੁਆਫ਼ੀ ਦੀ ਮੰਗ ਕਰ ਰਹੇ ਹਨ।''
ਖੜਗੇ ਨੇ ਕਿਹਾ,''ਮੈਂ ਮੁਆਫ਼ੀ (ਰਾਹੁਲ ਗਾਂਧੀ ਤੋਂ) ਦੀ ਮੰਗ ਕਰ ਰਹੇ ਲੋਕਾਂ ਤੋਂ ਇਕ ਸਵਾਲ ਪੁੱਛਣਾ ਚਾਹਾਂਗਾ ਕਿ ਜਦੋਂ ਮੋਦੀਜ ਜੀ 5-6 ਦੇਸ਼ਾਂ 'ਚ ਗਏ ਅਤੇ ਸਾਡੇ ਦੇਸ਼ ਦੀ ਜਨਤਾ ਨੂੰ ਅਪਮਾਨਤ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਭਾਰਤ 'ਚ ਜਨਮ ਲੈਣਾ ਪਾਪ ਹੈ ਤਾਂ ਉਸ ਦਾ ਕੀ?'' ਕਾਂਗਰਸ ਪ੍ਰਧਾਨ ਨੇ ਕਿਹਾ,''ਇੱਥੇ ਲੋਕਤੰਤਰ ਕਮਜ਼ੋਰ ਹੋ ਰਿਹਾ ਹੈ, ਬੋਲਣ ਦੀ ਆਜ਼ਾਦੀ ਕਮਜ਼ੋਰ ਹੋ ਰਹੀ ਹੈ। ਟੀਵੀ ਚੈਨਲਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਸੱਚ ਬੋਲਣ ਵਾਲਿਆਂ ਨੂੰ ਜੇਲ੍ਹ 'ਚ ਸੁੱਟਿਆ ਜਾ ਰਿਹਾ ਹੈ। ਜੇਕਰ ਇਹ ਲੋਕਤੰਤਰ ਖ਼ਤਮ ਕਰਨ ਦੀ ਪ੍ਰਕਿਰਿਆ ਨਹੀਂ ਹੈ ਤਾਂ ਕੀ ਹੈ?'' ਉਨ੍ਹਾਂ ਕਿਹਾ ਕਿ ਇਸ ਲਈ ਮੁਆਫ਼ੀ ਮੰਗਣ ਦਾ ਸਵਾਲ ਹੀ ਨਹੀਂ ਉੱਠਦਾ। ਰਾਹੁਲ ਦੇ ਲੰਡਨ ਦੇ ਬਿਆਨ ਨੂੰ ਲੈ ਕੇ ਲੋਕ ਸਭਾ ਅਤੇ ਰਾਜ ਸਭਾ 'ਚ 2 ਦਿਨਾਂ ਤੋਂ ਹੰਗਾਮਾ ਜਾਰੀ ਹੈ। ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਸੋਮਵਾਰ ਨੂੰ ਸ਼ੁਰੂਆਤ ਹੋਈ ਪਰ ਅਜੇ ਤੱਕ ਸੰਸਦ 'ਚ ਕੋਈ ਕੰਮਕਾਰ ਨਹੀਂ ਹੋ ਸਕਿਆ ਹੈ। ਰਾਹੁਲ ਨੇ ਬ੍ਰਿਟੇਨ ਦੀ ਮਸ਼ਹੂਰ ਸਿੱਖਿਆ ਸੰਸਥਾ ਕੈਂਬ੍ਰਿਜ ਯੂਨੀਵਰਸਿਟੀ 'ਚ ਦਿੱਤੇ ਬਿਆਨ 'ਚ ਇਹ ਦੋਸ਼ ਲਗਾਇਆ ਸੀ ਕਿ ਭਾਰਤ 'ਚ ਲੋਕਤੰਤਰ 'ਤੇ ਹਮਲਾ ਹੋ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
H3N2 ਵਾਇਰਸ ਦਾ ਕਹਿਰ, ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਲੋਂ 16 ਤੋਂ 26 ਮਾਰਚ ਤੱਕ ਸੂਕਲਾਂ 'ਚ ਛੁੱਟੀਆਂ ਦਾ ਐਲਾਨ
NEXT STORY