ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀਰਵਾਰ ਯਾਨੀ ਕਿ ਅੱਜ ਸ਼ਹੀਦਾਂ ਦੇ ਪਿੰਡ ਰੂਪਡਾਕਾ ਵਿਚ 105 ਫੁੱਟ ਉੱਚੀ ਸ਼ਹੀਦ ਮੀਨਾਰ ਦੇ ਨਵੀਨੀਕਰਨ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਖੱਟੜ ਨੇ ਸ਼ਹੀਦ ਮੀਨਾਰ 'ਤੇ ਫੁੱਲ ਭੇਟ ਕਰਦਿਆਂ ਕਿਹਾ ਕਿ 1857 ਦੇ ਸੰਗਰਾਮ ਵਿਚ ਇੱਥੋਂ ਦੇ ਵੀਰਾਂ ਨੇ ਰਾਸ਼ਟਰ ਪ੍ਰੇਮ 'ਚ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀ ਕੁਰਬਾਨੀ ਦੇ ਦਿੱਤੀ ਸੀ।
ਖੱਟੜ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿਚ ਦਿੱਤੇ ਗਏ ਸਾਡੇ ਵੀਰ ਸਪੂਤਾਂ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਪ੍ਰਦੇਸ਼ ਸਰਕਾਰ ਵਲੋਂ ਪਿੰਡ ਦੇ ਵੀਰ ਸ਼ਹੀਦਾਂ ਸਮੇਤ 13 ਅਪ੍ਰੈਲ 1919 ਦੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਚ ਹੋਏ ਕਤਲੇਆਮ ਵਿਚ ਸ਼ਹੀਦ ਹੋਏ ਦੇਸ਼ ਵਾਸੀਆਂ ਦੀ ਸ਼ਹਾਦਤ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
ਪੁੱਤ ਦੀ ਮੌਤ ਮਗਰੋਂ ਪੂਰੀ ਤਰ੍ਹਾਂ ਟੁੱਟਿਆ ਅਤੀਕ, ਬੋਲਿਆ- ਇਹ ਸਭ ਮੇਰੀ ਵਜ੍ਹਾ ਨਾਲ ਹੋਇਆ
NEXT STORY