ਅਹਿਮਦਾਬਾਦ— ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਤੋਂ ਇਕ ਅਣਪਛਾਤੇ ਔਰਤ ਨੇ ਪੰਜ ਸਾਲਾਂ ਬੱਚੀ ਨੂੰ ਅਗਵਾ ਕਰ ਲਿਆ ਅਤੇ ਬਾਅਦ 'ਚ ਲੜਕੀ ਗੁਜਰਾਤ ਦੇ ਨਵਸਾਰੀ ਰੇਲਵੇ ਸਟੇਸ਼ਨ ਦੇ ਟਾਇਲਟ 'ਚ ਮ੍ਰਿਤ ਪਾਈ ਗਈ। ਬੱਚੀ ਨੂੰ ਸ਼ਨੀਵਾਰ ਰਾਤ ਨੂੰ ਪਾਲਘਰ 'ਚ ਨਾਲਾਸੋਪਾਰਾ ਤੋਂ ਅਗਵਾ ਕੀਤਾ ਗਿਆ ਸੀ। ਜੀ.ਆਰ.ਪੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੱਚੀ ਦੀ ਲਾਸ਼ ਐਤਵਾਰ ਸ਼ਾਮ ਨੂੰ ਦੱਖਣੀ ਗੁਜਰਾਤ 'ਚ ਨਵਸਾਰੀ ਰੇਲਵੇ ਸਟੇਸ਼ਨ ਦੇ ਮਹਿਲਾ ਟਾਇਲਟ ਤੋਂ ਮਿਲੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ ਅਗਵਾ ਕੀਤੇ ਜਾਣ ਦੇ ਬਾਅਦ ਲੜਕੀ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਨਵਸਾਰੀ ਸਿਵਲ ਹਸਪਤਾਲ 'ਚ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਕੱਲ ਪਾਲਘਰ ਪੁਲਸ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਸ ਅਧਿਕਾਰੀ ਲੜਕੀ ਦੇ ਪਿਤਾ ਨਾਲ ਅਹਿਮਦਾਬਾਦ ਤੋਂ ਕਰੀਬ 280 ਕਿਲੋਮੀਟਰ ਦੂਰ ਨਵਸਾਰੀ ਆਏ ਸਨ। ਇਸ ਵਿਚਕਾਰ ਪਾਲਘਰ ਦੇ ਵਿਰਾਰ ਮੰਡਲ 'ਚ ਤੁਲਿੰਗ ਪੁਲਸ ਨੇ ਕਿਹਾ ਕਿ ਲੜਕੀ ਨੂੰ ਅਣਪਛਾਤੀ ਔਰਤ ਨੇ 24 ਮਾਰਚ ਨੂੰ ਨਾਲਾਸੋਪਾਰਾ 'ਚ ਉਸ ਦੇ ਘਰ ਦੇ ਬਾਹਰ ਅਗਵਾ ਕੀਤਾ ਸੀ। ਇਸ ਦੇ ਬਾਅਦ ਲੜਕੀ ਦੇ ਪਿਤਾ ਸੰਤੋਸ਼ ਬਾਲਚੰਦਰਾ ਸਰੋਜ ਨੇ ਪੁਲਸ ਨਾਲ ਸੰਪਰਕ ਕੀਤਾ ਸੀ। ਵਿਰਾਰ ਮੰਡਲ ਦੇ ਪੁਲਸ ਅਧਿਕਾਰੀ ਜਯੰਤ ਬਜਬਾਲੇ ਨੇ ਕਿਹਾ ਕਿ ਉਨ੍ਹਾਂ ਨੇ ਉਸ ਇਲਾਕੇ ਦੇ ਸੀ.ਸੀ.ਟੀ.ਵੀ ਫੁਟੇਜ਼ ਇੱਕਠੇ ਕੀਤੇ, ਜਿੱਥੇ ਲੜਕੀ ਰਹਿੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਲੜਕੀ ਦੂਜੇ ਬੱਚਿਆਂ ਨਾਲ ਖੇਡ ਰਹੀ ਸੀ ਅਤੇ ਔਰਤ ਨੇ ਉਸ ਨੂੰ ਅਗਵਾ ਕਰ ਲਿਆ। ਐਤਵਾਰ ਸ਼ਾਮ ਨੂੰ ਲੜਕੀ ਦੀ ਲਾਸ਼ ਨਵਸਾਰੀ 'ਚ ਬਰਾਮਦ ਕੀਤੀ ਗਈ। ਇਲਾਕੇ 'ਚ ਕੁਝ ਗੁੱਸੇ 'ਚ ਆਏ ਲੋਕਾਂ ਨੇ ਪੁਲਸ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਔਰਤ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਪੇਪਰ 'ਚ ਵਿਦਿਆਰਥੀ ਨੇ ਬਿਆਨ ਕੀਤੀ ਆਪਣੀ ਪ੍ਰੇਮ ਕਹਾਣੀ
NEXT STORY