ਮੁਜੱਫਰਨਗਰ— ਯੂ. ਪੀ. ਬੋਰਡ ਪ੍ਰੀਖਿਆ 'ਚ ਵਿਦਿਆਰਥੀਆਂ ਵਲੋਂ ਪ੍ਰਸ਼ਨਾਂ ਦੇ ਉਤਰ ਨਾ ਆਉਣ 'ਤੇ ਕਈ ਤਰ੍ਹਾਂ ਦੇ ਅਜੀਬ ਤਰੀਕੇ ਅਪਣਾਏ ਗਏ ਹਨ, ਜਿਸ ਦੌਰਾਨ ਕਈ ਵਿਦਿਆਰਥੀਆਂ ਵਲੋਂ ਜਵਾਬ ਸੀਟ 'ਚ ਆਪਣੀਆਂ ਮਜ਼ਬੂਰੀਆਂ ਦਾ ਵਰਨਣ ਕੀਤਾ ਗਿਆ ਅਤੇ ਕਈਆਂ ਨੇ ਤਾਂ ਜਵਾਬ ਸੀਟ 'ਚ ਪੈਸੇ ਨੱਥੀ ਕਰ ਕੇ ਭੇਜ ਦਿੱਤੇ। ਅਜਿਹਾ ਹੀ ਇਕ ਮਾਮਲਾ ਮੁਜੱਫਰਨਗਰ 'ਚ ਸਾਹਮਣੇ ਆਇਆ ਹੈ, ਜਿਥੇ ਇਕ ਵਿਦਿਆਰਥੀ ਨੇ ਜਵਾਬ ਸੀਟ 'ਚ ਆਪਣੀ ਪ੍ਰੇਮ ਕਹਾਣੀ ਦਾ ਹੀ ਜ਼ਿਕਰ ਕਰਦੇ ਹੋਏ ਆਪਣੇ ਇਸ਼ਕ ਦਾ ਦਰਦ ਬਿਆਨ ਕੀਤਾ ਹੈ।
ਦੱਸ ਦਈਏ ਕਿ ਉਤਰ ਪ੍ਰਦੇਸ਼ 'ਚ ਇਨ੍ਹੀਂ ਦਿਨੀਂ ਸੈਕੰਡਰੀ ਸਿੱਖਿਆ ਕੌਂਸਲ ਬੋਰਡ ਦੀਆਂ ਜਵਾਬ ਸੀਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਅਧਿਆਪਕਾਂ ਸਾਹਮਣੇ ਅਜਿਹੀਆਂ ਜਵਾਬ ਸੀਟਾਂ ਆ ਰਹੀਆਂ ਹਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਕੁੱਝ ਵਿਦਿਆਰਥੀਆਂ ਨੇ ਤਾਂ ਜਵਾਬ ਸੀਟਾਂ 'ਚ 100-100 ਦੇ ਨੋਟ ਰੱਖ ਕੇ ਅਧਿਆਪਕਾਂ ਨੂੰ ਲਾਲਚ ਦੇ ਕੇ ਪਾਸ ਕਰਨ ਦੀ ਅਪੀਲ ਕੀਤੀ ਹੈ ਅਤੇ ਕੁੱਝ ਨੇ ਅਧਿਆਪਕਾਂ ਨੂੰ ਭਾਵਨਾਤਮਕ ਬਲੈਕਮੇਲ ਕਰਕੇ ਪਾਸ ਕਰਨ ਦੀ ਬੇਨਤੀ ਕੀਤੀ ਹੈ।
ਉਥੇ ਹੀ ਮੁਜੱਫਰਨਗਰ 'ਚ ਤਾਂ ਇਕ ਵਿਦਿਆਰਥੀ ਇਨ੍ਹਾਂ ਸਾਰੀਆਂ ਹੱਦਾਂ ਨੂੰ ਪਾਰ ਕਰਦਾ ਹੋਇਆ ਅੱਗੇ ਹੀ ਵੱਧ ਗਿਆ। ਉਸ ਨੇ ਆਪਣੀ ਮੁਹੱਬਤ ਦੀ ਪੂਰੀ ਕਹਾਣੀ ਹੀ ਪੇਪਰ 'ਚ ਲਿਖ ਦਿੱਤੀ, ਇੰਨਾ ਹੀ ਨਹੀਂ ਉਸ ਨੇ ਪੇਪਰ 'ਚ ਲਿਖਿਆ ਕਿ ਉਸ ਨੂੰ ਇਸ਼ਕ ਨੇ ਪੜਾਈ ਤੋਂ ਦੂਰ ਕਰ ਦਿੱਤਾ ਹੈ।
ਕਾਲਜਾਂ 'ਚ 5 ਗੁਣਾ ਫੀਸ ਵਾਧੇ ਕਾਰਨ ਵਿਦਿਆਰਥੀਆਂ ਨੇ ਕੀਤਾ ਅੰਦੋਲਨ
NEXT STORY