ਨੌਸ਼ਹਿਰਾ— ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦੋ ਹੋਏ ਇਕ ਬਾਰ ਫਿਰ ਭਾਰਤੀ ਫੌਜ ਦੀਆਂ ਚੌਂਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ। ਜਿਸ 'ਚ ਸਕੂਲ 'ਚ ਪ੍ਰੀਖਿਆ ਦੇ ਰਹੇ 26 ਬੱਚੇ ਕਈ ਘੰਟੇ ਤਕ ਸਕੂਲ 'ਚ ਫਸੇ ਰਹੇ। ਬੱਚੇ ਇੰਨੇ ਡਰੇ ਹੋਏ ਸਨ ਕਿ ਜਦੋਂ ਉਨ੍ਹਾਂ ਨੂੰ ਸਕੂਲ 'ਚੋਂ ਕੱਢਿਆ ਗਿਆ ਤਾਂ ਉਹ ਰੋਣ ਲੱਗ ਗਏ।
ਫੌਜੀ ਸੂਤਰਾਂ ਮੁਤਾਬਕ ਅੱਜ ਦੂਜੇ ਦਿਨ ਵੀ ਪਾਕਿ ਫੌਜ ਨੇ ਨੌਸ਼ਹਿਰਾ ਦੇ ਕਲਾਲ ਉਪ ਸੈਕਟਰ ਦੀਆਂ ਚੌਂਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਸਵੇਰੇ 10:25 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਦੌਰਾਨ ਮੋਰਟਾਰ ਸ਼ੈਲ ਕਲਾਲ ਤੇ ਡੀਂਗ ਪਿੰਡ 'ਚ ਵੀ ਡਿੱਗਣ ਲੱਗੇ ਤੇ ਉਥੇ ਦੇ ਲੋਕਾਂ 'ਚ ਭਾਜੜ ਮਚ ਗਈ ਤੇ ਲੋਕ ਆਪਣੇ ਘਰਾਂ ਅੰਦਰ ਵੀ ਬੰਦ ਹੋਣ 'ਤੇ ਮਜ਼ਬੂਰ ਹੋ ਗਏ। ਇਸੇ ਦੌਰਾਨ ਮਿਡਲ ਸਕੂਲ ਡੀਂਗ 'ਚ ਪ੍ਰੀਖਿਆ ਦੇ ਰਹੇ ਕਲਾਲ ਪਿੰਡ ਦੇ 26 ਬੱਚੇ ਜੋ ਸਵੇਰੇ 10 ਵਜੇ ਪ੍ਰੀਖਿਆ ਦੇਣ ਸਕੂਲ ਆਏ ਸਨ, ਉਹ ਵੀ ਸਕੂਲ ਅੰਦਰ ਹੀ ਸਟਾਫ ਵੱਲੋਂ ਤਾਲਾਬੰਦ ਕਰ ਦਿੱਤੇ ਗਏ।
ਗੂਗਲ ਮੈਪ ਦੀ ਗਲਤੀ ਕਾਰਨ ਕੈਬ ਡਰਾਈਵਰ ਦੀ ਕੁੱਟ-ਮਾਰ
NEXT STORY