ਰਾਏਪੁਰ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਅਸਿੱਧੇ ਰੂਪ ਨਾਲ ਹਮਲਾ ਕਰਦਿਆਂ ਕਿਹਾ ਕਿ ਦਿੱਲੀ ਦੇ ਉੱਪ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਅਤੇ ਹੋਰ ਲੋਕ ਆਬਕਾਰੀ ਨੀਤੀ ਮਾਮਲੇ 'ਚ ਜੇਲ੍ਹ 'ਚ ਹਨ ਪਰ ਘਪਲੇ ਦਾ ਸਰਗਨਾ ਅਜੇ ਵੀ ਬਾਹਰ ਹੈ ਅਤੇ ਉਸ ਦੀ ਵਾਰੀ ਵੀ ਆਵੇਗੀ। ਖੇਡ ਮੰਤਰੀ ਠਾਕੁਰ ਨੇ ਕਿਹਾ ਕਿ ਜੋ ਲੋਕ ਭ੍ਰਿਸ਼ਟਾਚਾਰ ਖ਼ਿਲਾਫ਼ 'ਇੰਡੀਆ ਅਗੇਂਸਟ ਕਰਪੱਸ਼ਨ' ਦਾ ਨਾਅਰਾ ਦੇ ਕੇ ਸੱਤਾ 'ਚ ਆਏ ਸਨ, ਉਹ ਹੁਣ ਭ੍ਰਿਸ਼ਟਾਚਾਰ 'ਚ ਡੁੱਬ ਗਏ ਹਨ।
ਇਹ ਵੀ ਪੜ੍ਹੋ- ਸ਼ਰਾਬ ਘਪਲੇ 'ਚ ਪੁੱਛ-ਗਿੱਛ ਮਗਰੋਂ ED ਦੀ ਵੱਡੀ ਕਾਰਵਾਈ, ਸੰਜੇ ਸਿੰਘ ਗ੍ਰਿਫ਼ਤਾਰ
ਬੁੱਧਵਾਰ ਨੂੰ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੇਜਰੀਵਾਲ ਦੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਠਾਕੁਰ ਨੇ ਕਿਹਾ ਕਿ ਲੋਕ ਅਰਵਿੰਦ ਕੇਜਰੀਵਾਲ ਜੀ 'ਤੇ ਹੱਸ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਪਰੇਸ਼ਾਨੀ ਵੇਖੀ ਜਾ ਸਕਦੀ ਹੈ। ਇਹ ਉਹ ਲੋਕ ਹਨ ਜੋ 'ਇੰਡੀਆ ਅਗੇਂਸਟ ਕਰਪੱਸ਼ਨ' ਦਾ ਨਾਅਰਾ ਲਾ ਕੇ ਸੱਤਾ 'ਚ ਆਏ ਅਤੇ ਹੁਣ ਖ਼ੁਦ ਭ੍ਰਿਸ਼ਟਾਚਾਰ ਵਿਚ ਡੁੱਬ ਗਏ।
ਇਹ ਵੀ ਪੜ੍ਹੋ- ਸ਼ਰਾਬ ਘਪਲੇ 'ਚ ਪੁੱਛ-ਗਿੱਛ ਮਗਰੋਂ ED ਦੀ ਵੱਡੀ ਕਾਰਵਾਈ, ਸੰਜੇ ਸਿੰਘ ਗ੍ਰਿਫ਼ਤਾਰ
ਠਾਕੁਰ ਨੇ ਕਿਹਾ ਕਿ ਪੰਜਾਬ 'ਚ ਉਹ ਸੱਤਾ 'ਚ ਆਏ ਅਤੇ ਦੋ ਮਹੀਨੇ ਦੇ ਅੰਦਰ ਹੀ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਨੂੰ ਭ੍ਰਿਸ਼ਟਾਚਾਰ ਕਾਰਨ ਅਸਤੀਫ਼ਾ ਦੇਣਾ ਪਿਆ। ਕੇਜਰੀਵਾਲ ਕੋਲ ਉਸ ਸ਼ਰਾਬ ਘਪਲੇ ਦਾ ਕੋਈ ਜਵਾਬ ਨਹੀਂ ਹੈ, ਜਿਸ ਨਾਲ ਉਨ੍ਹਾਂ ਨੂੰ ਸ਼ਰਮਸਾਰ ਹੋਣਾ ਪਿਆ ਹੈ। ਹੁਣ ਤੱਕ ਉੱਪ ਮੁੱਖ ਮੰਤਰੀ ਅਤੇ ਹੋਰ ਲੋਕ ਜੇਲ੍ਹ ਜਾ ਚੁੱਕੇ ਹਨ ਪਰ ਸਰਗਨਾ ਹੁਣ ਵੀ ਬਾਹਰ ਹੈ। ਜਾਂਚ ਜਾਰੀ ਹੈ ਅਤੇ ਸਰਗਨਾ ਦੀ ਵੀ ਵਾਰੀ ਆਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਵਾਈ ਫ਼ੌਜ ਨੂੰ ਮਿਲਿਆ 2 ਸੀਟਾਂ ਵਾਲਾ ਪਹਿਲਾ ‘ਐੱਲ.ਸੀ.ਏ. ਤੇਜਸ’
NEXT STORY