ਨੈਸ਼ਨਲ ਡੈਸਕ: ਕਿਸਾਨਾਂ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਟਿਕਰੀ ਅਤੇ ਸਿੰਘੂ ਬਾਰਡਰ 'ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਸੋਮਵਾਰ ਨੂੰ ਦਿੱਲੀ ਦੇ ਵੱਲ ਕੂਚ ਕਰਨਗੇ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਚਾਰੇ ਪਾਸੇ ਡੇਰਾ ਜਮ੍ਹਾ ਕੇ ਬੈਠੇ ਹੋਏ ਹਨ। ਕਿਸਾਨ ਦਿੱਲੀ 'ਚ ਦਾਖ਼ਲ ਹੋਣ 'ਤੇ ਅੜੇ ਹੋਏ ਹਨ। ਉੱਧਰ ਸਿੰਘੂ ਬਾਰਡਰ 'ਤੇ ਸੁਰੱਖਿਆ ਹੋਰ ਸਖ਼ਤ ਕੀਤੀ ਗਈ ਹੈ। ਕਿਸਾਨਾਂ ਦੇ ਅੰਦੋਲਨ ਦਾ ਸਭ ਤੋਂ ਜ਼ਿਆਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਦਿੱਲੀ-ਐੱਨ.ਸੀ.ਆਰ. ਦੇ ਲੋਕਾਂ ਨੂੰ ਆਉਣ-ਜਾਣ 'ਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ।
ਭਾਰੀ ਜਾਮ ਨਾਲ ਜੂਝ ਰਹੇ ਲੋਕ
ਦਿੱਲੀ ਪੁਲਸ ਨੇ ਟਿਕਰੀ ਅਤੇ ਸਿੰਘੂ ਬਾਰਡਰ 'ਤੇ ਕਿਸੇ ਤਰ੍ਹਾਂ ਦੀ ਵੀ ਟ੍ਰੈਫਿਕ ਮੂਵਮੈਂਟ ਦੀ ਆਗਿਆ ਨਹੀਂ ਦਿੱਤੀ ਹੈ। ਦਿੱਲੀ ਆਉਣ ਵਾਲੇ ਜਾਂ ਹਰਿਆਣਾ ਜਾਣ ਵਾਲੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਪੁਲਸ ਨੇ ਕਈ ਰੂਟ ਬਦਲੇ ਹਨ ਜਿਸ ਕਾਰਨ ਹੋਰ ਥਾਵਾਂ 'ਤੇ ਲੰਬਾ ਜਾਮ ਲੱਗਿਆ ਹੋਇਆ ਹੈ। ਮੁਸਾਫਿਰ ਮਜ਼ਬੂਰ ਹੋ ਕੇ ਪੈਦਲ ਹੀ ਆਪਣੇ ਸਫਰ 'ਤੇ ਰਵਾਨਾ ਹੋ ਰਹੇ ਹਨ। ਉੱਧਰ ਸਥਾਨਕ ਲੋਕ ਵੀ ਆਪਣੀਆਂ ਗੱਡੀਆਂ ਲੈ ਕੇ ਘੱਟ ਹੀ ਨਿਕਲ ਰਹੇ ਹਨ।
ਯੂ.ਪੀ. ਬਾਰਡਰ 'ਤੇ ਵੀ ਪ੍ਰੇਸ਼ਾਨੀ
ਦਿੱਲੀ-ਹਰਿਆਣਾ-ਪੰਜਾਬ ਸੀਮਾਵਾਂ 'ਤੇ ਹੀ ਨਹੀਂ ਲੋਕਾਂ ਨੂੰ ਯੂ.ਪੀ. ਬਾਰਡਰ 'ਤੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਮੇਰਠ-ਮੁਜ਼ੱਫਰਨਗਰ ਤੋਂ ਵੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤੀ ਹੈ। ਪੁਲਸ ਨੇ ਇਨ੍ਹਾਂ ਕਿਸਾਨਾਂ ਨੂੰ ਸੀਮਾ 'ਤੇ ਰੋਕ ਦਿੱਤਾ ਹੈ ਜਿਸ ਕਾਰਨ ਦਿੱਲੀ-ਮੇਰਠ ਰੋਡ, ਦਿੱਲੀ ਦੇਹਰਾਦੂਨ ਰੋਡ 'ਤੇ ਜਾਮ ਵਰਗੇ ਹਾਲਾਤ ਬਣ ਗਏ ਹਨ। ਦਿੱਲੀ, ਗਾਜ਼ਿਆਬਾਦ, ਨੋਇਡਾ, ਮੇਰਠ ਵਰਗੇ ਰੂਟਾਂ 'ਤੇ ਭਾਰੀ ਜਾਮ ਲੱਗਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਜਾਣ ਲਈ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਿੱਲੀ 'ਚ ਮੈਟਰੋ ਬੰਦ
ਕਿਸਾਨ ਅੰਦੋਲਨ ਦਾ ਅਸਲ ਦਿੱਲੀ ਮੈਟਰੋ 'ਤੇ ਦਿਖ ਰਿਹਾ ਹੈ। ਦਿੱਲੀ-ਐੱਨ.ਸੀ.ਆਰ. 'ਚ ਕਈ ਮੈਟਰੋ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ। ਨੋਇਡਾ-ਗੁਰੂਗ੍ਰਾਮ ਤੋਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਮੈਟਰੋ ਸਰਵਿਸ ਨਹੀਂ ਮਿਲ ਰਹੀ ਹੈ।
ਕਿਸਾਨ ਅੰਦੋਲਨ: ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪੁੱਜੇ ਖੇਤੀਬਾੜੀ ਮੰਤਰੀ
NEXT STORY