ਪਟਨਾ (ਏਜੰਸੀ)- ਪਟਨਾ ਹਾਈ ਕੋਰਟ ਨੇ ਮਸ਼ਹੂਰ ਗਾਇਕ ਅਤੇ ਅਦਾਕਾਰ ਕਿਸ਼ੋਰ ਕੁਮਾਰ ਦੀ ਜੀਵਨੀ ਨੂੰ ਸਿਨੇਮਾ 'ਤੇ ਸਰਵਸ਼੍ਰੇਸ਼ਠ ਪੁਸਤਕ ਦਾ ਰਾਸ਼ਟਰੀ ਪੁਰਸਕਾਰ ਦਿੱਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਜੱਜ ਅਜੀਤ ਕੁਮਾਰ ਦੀ ਏਕਲ ਬੈਂਚ ਨੇ ਵੀਰਵਾਰ ਨੂੰ ਮਾਮਲੇ 'ਚ ਤਿੰਨ ਹਫ਼ਤਿਆਂ ਦੇ ਅੰਦਰ ਜਵਾਬੀ ਹਲਫਨਾਮਾ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਅਤੇ ਸੁਣਵਾਈ ਦੀ ਅਗਲੀ ਤਰੀਕ 8 ਅਕਤੂਬਰ ਤੈਅ ਕੀਤੀ।
ਇਹ ਪਟੀਸ਼ਨ ਅਨੰਤ ਪ੍ਰਸਾਦ ਸਿਨਹਾ 'ਅਨੰਤ' ਨੇ ਦਾਇਰ ਕੀਤੀ ਹੈ, ਜਿਨ੍ਹਾਂ ਨੇ ਸਾਲ 2024 'ਚ 'ਕਿਸ਼ੋਰ ਕੁਮਾਰ : ਦਿ ਅਲਟੀਮੈਟ ਬਾਇਓਗ੍ਰਾਫੀ' ਨੂੰ ਦਿੱਤੇ ਗਏ ਪੁਰਸਕਾਰ ਨੂੰ ਚੁਣੌਤੀ ਦਿੱਤੀ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਤਾਬ '3 ਗੁਲਫਾਮਿਆਂ ਦੀ ਤੀਜੀ ਕਸਮ' ਇਸ ਪੁਰਸਕਾਰ ਲਈ ਵੱਧ ਉਪਯੁਕਤ ਸੀ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਅਦਾਲਤ ਦਾ ਰੁਖ ਕਰਨ ਤੋਂ ਪਹਿਲੇ ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ ਕਿ ਉਕਤ ਜੀਵਨੀ ਨੂੰ ਪੁਰਸਕਾਰ ਲਈ ਚੁਣਨਾ ਭਾਰਤ ਦੇ ਗਜ਼ਟ 'ਚ ਪ੍ਰਕਾਸ਼ਿਤ ਮੰਤਰਾਲਾ ਦੇ ਆਪਣੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰ ਗਿਆ ਹਾਦਸਾ ! ਪੈ ਗਿਆ ਚੀਕ-ਚਿਹਾੜਾ
NEXT STORY