ਜਲੰਧਰ (ਬਿਊਰੋ) - ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਭਾਦਰਪਦ ਕ੍ਰਿਸ਼ਨਪੱਖ ਦੀ ਅਸ਼ਟਮੀ ਨੂੰ ਮਥੁਰਾ ਸ਼ਹਿਰ ਵਿੱਚ ਅਸੁਰਰਾਜ ਕੰਸ ਦੀ ਕੈਦ ਵਿੱਚ ਦੇਵਕੀ ਦੇ ਅੱਠਵੇਂ ਬੱਚੇ ਵਜੋਂ ਹੋਇਆ ਸੀ। ਉਨ੍ਹਾਂ ਦੇ ਜਨਮ ਸਮੇਂ ਅਰਧਰਾਤਰੀ (ਅੱਧੀ ਰਾਤ) ਸੀ, ਚੰਦਰਮਾ ਚੜ੍ਹ ਰਿਹਾ ਸੀ ਅਤੇ ਉਸ ਸਮੇਂ ਰੋਹਿਣੀ ਨਛੱਤਰ ਵੀ ਸੀ। ਇਸ ਲਈ ਇਸ ਦਿਨ ਨੂੰ ਹਰ ਸਾਲ ਕ੍ਰਿਸ਼ਨ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ।
ਇਸ ਦਿਨ ਮਨਾਈ ਜਾਵੇਗੀ ਜਨਮ ਅਸ਼ਟਮੀ
ਇਸ ਸਾਲ ਕ੍ਰਿਸ਼ਨ ਜਨਮ ਅਸ਼ਟਮੀ ਤਿਥੀ 26 ਅਗਸਤ ਨੂੰ ਸਵੇਰੇ 03:39 ਵਜੇ ਸ਼ੁਰੂ ਹੋਵੇਗੀ ਅਤੇ 27 ਅਗਸਤ ਨੂੰ ਸਵੇਰੇ 02:19 ਵਜੇ ਸਮਾਪਤ ਹੋਵੇਗੀ। ਇਸ ਸਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸੋਮਵਾਰ, 26 ਅਗਸਤ 2024 ਨੂੰ ਮਨਾਇਆ ਜਾਵੇਗਾ। ਜਨਮ ਅਸ਼ਟਮੀ ਵਾਲੇ ਦਿਨ ਲੋਕ ਰਾਤ ਦੇ 12 ਵਜੇ ਬਾਲ ਗੋਪਾਲ ਦੀ ਪੂਜਾ ਕਰਕੇ ਉਹਨਾਂ ਨੂੰ ਮੱਖਣ, ਮਿਸ਼ਰੀ, ਲੱਡੂ, ਧਨੀਆ ਪੰਜੀਰੀ ਅਤੇ ਮਠਿਆਈਆਂ ਦਾ ਭੋਗ ਲਗਾਉਂਦੇ ਹਨ।
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਸ਼ੁੱਭ ਮਹੂਰਤ
ਨਿਸ਼ਠ ਪੂਜਾ ਮਹੂਰਤ 12:00:30 ਤੋਂ 12:45:02
ਸਮਾਂ ਮਿਆਦ :0 ਘੰਟੇ 44 ਮਿੰਟ
ਜਨਮ ਅਸ਼ਟਮੀ ਪਾਰਣ ਮਹੂਰਤ 05:56:15 ਦੇ ਬਾਅਦ 27 ਅਗਸਤ ਨੂੰ
ਇੰਝ ਕਰੋ ਲੱਡੂ ਗੋਪਾਲ ਦੀ ਪੂਜਾ
ਜਨਮ ਅਸ਼ਟਮੀ 'ਤੇ ਬਾਲ ਗੋਪਾਲ ਦੀ ਪੂਜਾ ਕਰਨ ਲਈ ਸਭ ਤੋਂ ਪਹਿਲਾਂ ਦੁੱਧ, ਦਹੀਂ, ਸ਼ਹਿਦ ਅਤੇ ਪਾਣੀ ਨਾਲ ਉਨ੍ਹਾਂ ਦਾ ਜਲਾਭਿਸ਼ੇਕ ਕਰਨਾ ਚਾਹੀਦਾ ਹੈ। ਫਿਰ ਬਾਲ ਗੋਪਾਲ ਜੀ ਨੂੰ ਸੋਹਣੇ ਕੱਪੜੇ ਪੁਆ ਕੇ ਝੂਲੇ ਵਿੱਚ ਬਿਠਾ ਦਿਓ ਅਤੇ ਉਨ੍ਹਾਂ ਨੂੰ ਝੂਲਾ ਝੁਲਾਓ। ਇਸ ਤੋਂ ਬਾਅਦ ਤੁਸੀਂ ਕ੍ਰਿਸ਼ਨ ਜੀ ਨੂੰ ਮੱਖਣ, ਮਿਸ਼ਰੀ, ਲੱਡੂ, ਧਨੀਆ ਪੰਜੀਰੀ ਅਤੇ ਮਠਿਆਈਆਂ ਭੋਗ ਲਗਾਓ। ਅੱਧੀ ਰਾਤ 12 ਵਜੇ ਤੋਂ ਬਾਅਦ ਲੱਡੂ ਗੋਪਾਲ ਜੀ ਦੀ ਪੂਜਾ ਕਰੋ ਅਤੇ ਪੂਜਾ ਕਰਨ ਤੋਂ ਬਾਅਦ ਲੱਡੂ ਗੋਪਾਲ ਜੀ ਦੀ ਆਰਤੀ ਜ਼ਰੂਰ ਕਰੋ।
ਹਾਏ ਤੌਬਾ! ਦੋ ਸਹੇਲੀਆਂ ਨੂੰ ਹੋਇਆ ਪਿਆਰ, ਇਕ-ਦੂਜੇ ਨੂੰ ਮੰਨਦੀਆਂ ਹਨ ਪਤੀ-ਪਤਨੀ
NEXT STORY