ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ ਤੋਂ ਪ੍ਰੇਮ ਪ੍ਰਸੰਗ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਮੁਸਲਿਮ ਕੁੜੀਆਂ ਜੋ ਬਚਪਨ ਤੋਂ ਸਹੇਲੀਆਂ ਹਨ, ਹੁਣ ਇਕ-ਦੂਜੇ ਨੂੰ ਪਿਆਰ ਕਰਦੀਆਂ ਹਨ ਅਤੇ ਦੋਵੇਂ ਇਕ-ਦੂਜੇ ਨੂੰ ਪਤੀ-ਪਤਨੀ ਮੰਨਦੀਆਂ ਹਨ। ਉਨ੍ਹਾਂ ਦੋਹਾਂ ਵਿਚ ਬਚਪਨ ਤੋਂ ਹੀ ਪਿਆਰ ਸੀ ਅਤੇ ਹੁਣ ਨਾਲ ਜਿਊਣ-ਮਰਨ ਦੀਆਂ ਕਸਮਾਂ ਖਾ ਕੇ ਇਕ ਹੀ ਛੱਤ ਹੇਠਾਂ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿ ਰਹੀਆਂ ਹਨ। ਦੋਹਾਂ ਦੀ ਇਹ ਪ੍ਰੇਮ ਕਹਾਣੀ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ- ਸੂਟਕੇਸ 'ਚ ਮਿਲੀ 3 ਸਾਲਾ ਬੱਚੀ ਦੀ ਲਾਸ਼, ਮਾਂ ਲਾਪਤਾ
ਦੋਵੇਂ ਕੁੜੀਆਂ ਵਿਆਹ ਕਰਵਾਉਣ ਦਾ ਕਰ ਰਹੀਆਂ ਦਾਅਵਾ
ਇਹ ਹੈਰਾਨ ਕਰਨ ਦੇਣ ਵਾਲਾ ਮਾਮਲਾ ਸੰਭਲ ਜ਼ਿਲ੍ਹੇ ਦੇ ਅਸਮੋਲੀ ਥਾਣਾ ਖੇਤਰ ਦੇ ਸਫਾਤਨਗਰ ਪਿੰਡ ਦਾ ਹੈ। ਇੱਥੇ ਰਹਿਣ ਵਾਲੀ ਤਹਿਸੀਨਾ ਅਤੇ ਸੀਮਾ ਨਾਂ ਦੀਆਂ ਦੋਵੇਂ ਕੁੜੀਆਂ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਇਕ-ਦੂਜੇ ਨੂੰ ਪਿਆਰ ਕਰਦੀਆਂ ਹਨ। ਬਚਪਨ ਤੋਂ ਹੀ ਦੋਵੇਂ ਇਕ-ਦੂਜੇ ਦੇ ਘਰ ਆਉਂਦੀਆਂ-ਜਾਂਦੀਆਂ ਰਹਿੰਦੀਆਂ ਸਨ ਅਤੇ ਉਦੋਂ ਤੋਂ ਹੀ ਦੋਹਾਂ ਵਿਚਕਾਰ ਪਿਆਰ ਵਧਦਾ ਗਿਆ। ਜਦੋਂ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਪਿਆਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਇਕ-ਦੂਜੇ ਨੂੰ ਮਿਲਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਪਰ ਉਨ੍ਹਾਂ ਨੇ ਮਿਲਣਾ ਬੰਦ ਨਹੀਂ ਕੀਤਾ ਅਤੇ ਮੌਕਾ ਮਿਲਦੇ ਹੀ ਘਰੋਂ ਭੱਜ ਗਈ। ਦੋਵਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਵਿਆਹ ਹੋ ਗਿਆ ਹੈ ਅਤੇ ਹੁਣ ਦੋਵੇਂ ਪਤੀ-ਪਤਨੀ ਬਣ ਕੇ ਰਹਿਣਾ ਚਾਹੁੰਦੀਆਂ ਹਨ।
ਕੋਰਟ ਤੋਂ ਲਈ ਲਿਵ-ਇਨ 'ਚ ਰਹਿਣ ਦੀ ਇਜਾਜ਼ਤ
ਦੋਹਾਂ ਕੁੜੀਆਂ ਦੇ ਪਰਿਵਾਰਕ ਮੈਂਬਰ ਇਸ ਰਿਸ਼ਤੇ ਤੋਂ ਕਾਫੀ ਨਾਰਾਜ਼ ਹਨ। ਤਹਿਸੀਨਾ ਨੇ ਦੱਸਿਆ ਕਿ ਉਹ 11 ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੀ ਹੈ ਜਦਕਿ ਸੀਮਾ 7 ਭੈਣ-ਭਰਾਵਾਂ 'ਚੋਂ ਤੀਜੇ ਨੰਬਰ 'ਤੇ ਹੈ। ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੀਆਂ ਹਨ ਅਤੇ ਵੱਖ ਨਹੀਂ ਰਹਿ ਸਕਦੀਆਂ। ਇਸ ਲਈ ਉਨ੍ਹਾਂ ਨੇ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਲਈ ਅਦਾਲਤ ਤੋਂ ਇਜਾਜ਼ਤ ਲਈ ਹੈ। ਹਾਲਾਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਬੇਮੇਲ ਰਿਸ਼ਤੇ ਨੂੰ ਪਸੰਦ ਨਹੀਂ ਕਰਦੇ, ਜਿਸ ਕਾਰਨ ਦੋਵੇਂ ਕੁੜੀਆਂ ਨੇ ਸਮਾਜਵਾਦੀ ਪਾਰਟੀ ਨੇਤਾ ਫਿਰੋਜ਼ ਖਾਨ ਕੋਲ ਪਹੁੰਚ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਹੁਣ ਉਨ੍ਹਾਂ ਨੇ ਪੁਲਸ ਤੋਂ ਆਪਣੀ ਜਾਨ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਮਾਮਲੇ 'ਚ ਫਿਰੋਜ਼ ਖਾਨ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਦੋਹਾਂ ਕੁੜੀਆਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਵੱਖ ਹੋਣ ਲਈ ਤਿਆਰ ਨਹੀਂ ਹਨ। ਦੋਵਾਂ ਨੂੰ ਬਹੁਤ ਸਮਝਾਇਆ ਗਿਆ ਹੈ ਪਰ ਦੋਵੇਂ ਇਕੱਠੀਆਂ ਰਹਿਣ 'ਤੇ ਅੜੀਆਂ ਹੋਈਆਂ ਹਨ।
ਇਹ ਵੀ ਪੜ੍ਹੋ- ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਰੱਖੀਆਂ ਇਹ 3 ਵੱਡੀਆਂ ਮੰਗਾਂ
ਦੋਵੇਂ ਇਕ-ਦੂਜੇ ਨੂੰ ਮੰਨਦੀਆਂ ਹਨ ਪਤੀ-ਪਤਨੀ
ਦੋਹਾਂ ਕੁੜੀਆਂ ਨੇ ਦੱਸਿਆ ਕਿ ਉਹ ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੀਆਂ ਹਨ। ਹੁਣ ਉਹ ਆਪਣੀ ਦੁਨੀਆ ਵਸਾਉਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਦੀ ਜਾਨ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਸਮਾਜ ਦੇ ਲੋਕਾਂ ਤੋਂ ਖ਼ਤਰਾ ਹੈ। ਤਹਿਸੀਨਾ ਅਤੇ ਸੀਮਾ ਦਾ ਕਹਿਣਾ ਹੈ ਕਿ ਉਹ ਦੋਵੇਂ ਬਾਲਗ ਹਨ। ਇਹ ਦੋਵਾਂ ਦਾ ਨਿੱਜੀ ਫੈਸਲਾ ਹੈ। ਤਹਿਸੀਨਾ ਪਤੀ ਦੀ ਭੂਮਿਕਾ ਨਿਭਾਏਗੀ ਅਤੇ ਸੀਮਾ ਉਸ ਦੀ ਪਤਨੀ ਦੀ ਭੂਮਿਕਾ ਨਿਭਾਏਗੀ। ਤਹਿਸੀਨਾ ਅਤੇ ਸੀਮਾ ਦਾ ਕਹਿਣਾ ਹੈ ਕਿ ਉਹ ਇਕ-ਦੂਜੇ ਨੂੰ ਪਸੰਦ ਕਰਦੀਆਂ ਹਨ ਅਤੇ ਮੁੰਡਿਆ ਨੂੰ ਪਸੰਦ ਨਹੀਂ ਕਰਦੀਆਂ। ਉਹ ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੀਆਂ ਹਨ ਅਤੇ ਇਕ-ਦੂਜੇ ਤੋਂ ਵੱਖ ਨਹੀਂ ਰਹਿ ਸਕਦੀਆਂ। ਦੋਵੇਂ 11 ਸਾਲਾਂ ਤੋਂ ਇਕ-ਦੂਜੇ ਨਾਲ ਬੇਪਨਾਹ ਮੁਹੱਬਤ ਕਰਦੀਆਂ ਹਨ।
ਇਹ ਵੀ ਪੜ੍ਹੋ- ਨਾਬਾਲਗ ਨਾਲ ਸਮੂਹਿਕ ਜਬਰ-ਜ਼ਨਾਹ, ਵਿਰੋਧ ’ਚ ਸੜਕਾਂ ’ਤੇ ਉਤਰੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮਨ ਕੀ ਬਾਤ' 'ਚ PM ਮੋਦੀ ਬੋਲੇ- 'ਚੰਦਰਯਾਨ-3' ਦੀ ਉਪਲੱਬਧੀ ਦੇਸ਼ ਕਦੇ ਨਹੀਂ ਭੁੱਲ ਸਕਦਾ
NEXT STORY