ਕੋਲਕਾਤਾ- ਕੋਲਕਾਤਾ ਪੁਲਸ ਨੇ ਪੱਛਮੀ ਬੰਗਾਲ 'ਚ ਆਪਣੇ ਭਾਸ਼ਣਾਂ ਨਾਲ ਚੋਣਾਂ ਤੋਂ ਬਾਅਦ ਹਿੰਸਾ ਭੜਕਾਉਣ ਦੇ ਦੋਸ਼ 'ਚ ਅਭਿਨੇਤਾ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨਾਲ ਡਿਜੀਟਲ ਮਾਧਿਅਮ ਨਾਲ ਬੁੱਧਵਾਰ ਨੂੰ ਪੁੱਛ-ਗਿੱਛ ਕੀਤੀ। ਉੱਤਰੀ ਕੋਲਕਾਤਾ ਦੇ ਮਾਣੀਕਤਲਾ ਪੁਲਸ ਥਾਣੇ ਦੇ ਅਧਿਕਾਰੀਆਂ ਨੇ 10.20 ਵਜੇ ਅਭਿਨੇਤਾ ਤੋਂ ਪੁੱਛ-ਗਿੱਛ ਸ਼ੁਰੂ ਕੀਤੀ। ਚੱਕਰਵਰਤੀ ਇਸ ਸਮੇਂ ਪੁਣੇ 'ਚ ਹਨ। ਪੁਲਸ ਥਾਣੇ 'ਚ ਦਰਜ ਇਕ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਅਭਿਨੇਤਾ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਇੱਥੇ ਇਕ ਰੈਲੀ 'ਚ 'ਮਾਰਬੋ ਏਖਨੇ ਲਾਸ਼ ਪੋਰਬੇ ਸ਼ੋਸ਼ਾਨੇ' (ਤੈਨੂੰ ਮਾਰਾਂਗਾ ਤਾਂ ਲਾਸ਼ ਸ਼ਮਸ਼ਾਨ 'ਚ ਡਿੱਗੇਗੀ) ਅਤੇ 'ਇਕ ਚੋਬੋਲੇ ਚਾਬੀ (ਸੱਪ ਦੇ ਇਕ ਦੰਸ਼ ਨਾਲ ਤੁਸੀਂ ਤਸਵੀਰ 'ਚ ਕੈਦ ਹੋ ਜਾਵੋਗੇ) ਵਰਗੇ ਬੋਲ ਕਹੇ ਸਨ।
ਵਿਧਾਨ ਸਭਾ ਚੋਣਾਂ ਦੇ ਨਤੀਜੇ 2 ਮਈ ਨੂੰ ਐਲਾਨ ਹੋਣ ਤੋਂ ਬਾਅਦ ਸੂਬੇ ਦੇ ਕਈ ਹਿੱਸਿਆਂ ਤੋਂ ਝੜਪਾਂ ਦੀਆਂ ਖ਼ਬਰਾਂ ਮਿਲੀਆਂ ਸਨ। ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਤੀਜੀ ਵਾਰ ਸੱਤਾ 'ਚ ਆਈ। ਅਦਾਲਤ ਨੇ ਪਟੀਸ਼ਨਕਰਤਾ ਅਤੇ ਇਸਤਗਾਸਾ ਪੱਖ ਦੀ ਅਪੀਲ 'ਤੇ ਸ਼ੁੱਕਰਵਾਰ ਨੂੰ ਮਾਮਲੇ ਦੀ ਅਗਵਾਈ ਸੁਣਵਾਈ 18 ਜੂਨ ਤੱਕ ਮੁਲਤਵੀ ਕਰ ਦਿੱਤੀ ਸੀ। ਚੱਕਰਵਰਤੀ ਨੇ ਕੋਲਕਾਤਾ ਪੁਲਸ ਵਲੋਂ ਦਰਜ ਸ਼ਿਕਾਇਤ ਨੂੰ ਖਾਰਜ ਕਰਨ ਲਈ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਚੱਕਰਵਰਤੀ ਨੇ ਪਟੀਸ਼ਨ 'ਚ ਕਿਹਾ ਕਿ ਉਨ੍ਹਾਂ ਨੇ ਸਿਰਫ਼ ਆਪਣੀਆਂ ਫਿਲਮਾਂ ਦੇ ਡਾਇਲੌਗ ਬੋਲੇ ਸਨ।
ਦੋ ਮਹੀਨੇ ਬਾਅਦ ਖੁੱਲ੍ਹਿਆ ਤਾਜ ਮਹੱਲ, ਸੈਲਾਨੀਆਂ ਨੇ ਕੀਤੇ ‘ਤਾਜ’ ਦੇ ਦੀਦਾਰ
NEXT STORY