ਮੁੰਬਈ— ਅਭਿਨੇਤਰੀ ਈਸ਼ਾ ਕੋਪੀਕਰ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ। ਬਾਲੀਵੁੱਡ ਦੀ ਇਸ ਅਭਿਨੇਤਰੀ ਨੇ ਐਤਵਾਰ ਨੂੰ ਕੇਂਦਰੀ ਪਰਿਵਾਹਨ ਮੰਤਰੀ ਨਿਤਿਨ ਗਡਕਰੀ ਦੀ ਮੌਜੂਦਗੀ 'ਚ ਭਾਜਪਾ ਜੁਆਇਨ ਕੀਤੀ। ਇਸ ਦੌਰਾਨ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਵਿਨੋਦ ਤਾਵੜੇ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਕਈ ਨੇਤਾ ਵੀ ਉਥੇ ਮੌਜੂਦ ਸਨ।
ਈਸ਼ਾ ਬਾਲੀਵੁੱਡ ਦੀ ਮੰਨੀ ਹੋਈ ਅਭਿਨੇਤਰੀ ਹੈ। ਉਨ੍ਹਾਂ ਨੇ ਕਈ ਮਸ਼ਹੂਰ ਫਿਲਮਾਂ 'ਚ ਕੰਮ ਕੀਤਾ ਹੈ। 29 ਸਤੰਬਰ 1979 'ਚ ਜਨਮੀ ਈਸ਼ਾ ਦੀ ਪੜਾਈ-ਲਿਖਾਈ ਮੁੰਬਈ 'ਚ ਹੋਈ ਹੈ। ਕਾਲਜ ਦੇ ਦਿਨਾਂ 'ਚ ਉਹ ਗਲੈਮਰ ਵੱਲ ਅਕਰਸ਼ਿਤ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਸ਼ੁਰੂ ਕਰ ਦਿੱਤੀ। ਈਸ਼ਾ ਨੇ 1995 'ਚ ਮਿਸ ਇੰਡੀਆ 'ਚ ਵੀ ਹਿੱਸਾ ਲਿਆ। ਉਨ੍ਹਾਂ ਨੇ 1998 'ਚ ਤਾਲਿਮ ਫਿਲਮ 'ਕਾਧਲ ਕਵਿਥਾਈ' ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦਾ ਭਾਜਪਾ 'ਚ ਸ਼ਾਮਲ ਹੋਣਾ ਅਹਿਮ ਮੰਨਿਆ ਜਾ ਰਿਹਾ ਹੈ। ਭਾਜਪਾ 'ਚ ਉਨ੍ਹਾਂ ਨੂੰ ਮਹਿਲਾ ਟ੍ਰਾਂਸਪੋਰਟ ਵਿੰਗ ਦਾ ਕਾਰਜਭਾਰ ਸੌਂਪਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਭਾਰਤੀ ਜਨਤੀ ਪਾਰਟੀ ਉਨ੍ਹਾਂ ਨੂੰ ਹੋਰ ਵੀ ਜ਼ਿੰਮੇਦਾਰੀਆਂ ਦੇ ਸਕਦੀ ਹੈ।
ਸ਼੍ਰੀਲੰਕਾ 'ਚ ਭਾਰਤ ਦੀ ਮਦਦ ਨਾਲ ਖਰੀਦੀ ਗਈ ਨਵੀਂ ਟਰੇਨ ਨੂੰ ਦਿੱਤੀ ਹਰੀ ਝੰਡੀ
NEXT STORY