ਕੋਟਾ- ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (NEET) ਦੀ ਤਿਆਰੀ ਕਰ ਰਹੇ ਜਿਸ ਵਿਦਿਆਰਥੀ ਦੀ ਲਾਸ਼ ਪਿਛਲੇ ਦਿਨੀਂ ਕੋਟਾ 'ਚ ਮਿਲੀ, ਉਹ ਇਸ ਵਾਰ ਪ੍ਰੀਖਿਆ 'ਚ ਨਹੀਂ ਬੈਠਣਾ ਚਾਹੁੰਦਾ ਸੀ। ਉਹ ਤਿਆਰੀ ਲਈ ਇਕ ਸਾਲ ਹੋਰ ਚਾਹੁੰਦਾ ਸੀ। ਵਿਦਿਆਰਥੀ ਦੇ ਦੁਖੀ ਮਾਪਿਆਂ ਨੇ ਇਹ ਗੱਲ ਦੱਸੀ। ਦਿੱਲੀ ਦੇ ਤੁਗਲਕਾਬਾਦ 'ਚ ਤਰਖਾਣ ਦਾ ਕੰਮ ਕਰਨ ਵਾਲਾ ਰਣਜੀਤ ਸ਼ਰਮਾ ਇੱਥੇ ਇਕ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਬੈਠਾ ਬੇਕਾਬੂ ਹੋ ਕੇ ਰੋਣ ਲੱਗ ਪੈਂਦਾ ਹੈ। ਉਹ ਆਪਣੇ ਪੁੱਤਰ ਦੀ ਲਾਸ਼ ਮਿਲਣ ਦੀ ਉਡੀਕ ਕਰ ਰਿਹਾ ਹੈ। ਸ਼ਰਮਾ ਕੁਝ ਦਿਨ ਪਹਿਲਾਂ ਆਪਣੀ ਪਤਨੀ ਨਾਲ ਆਪਣੇ ਪੁੱਤਰ ਨੂੰ ਕੁਝ ਦਿਨਾਂ ਲਈ ਘਰ ਲੈ ਜਾਣ ਲਈ ਇੱਥੇ ਆਇਆ ਸੀ ਪਰ ਫਿਰ ਉਸ ਨੇ ਇਨਕਾਰ ਕਰ ਦਿੱਤਾ ਸੀ। ਮਾਪਿਆਂ ਦੇ ਅਨੁਸਾਰ, ਉਨ੍ਹਾਂ ਦੇ ਪੁੱਤਰ ਰੋਸ਼ਨ ਸ਼ਰਮਾ (23) ਨੇ 4 ਮਈ ਨੂੰ NEET-UG ਪ੍ਰੀਖਿਆ ਤੋਂ ਕੁਝ ਹਫ਼ਤੇ ਪਹਿਲਾਂ ਅਚਾਨਕ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਉਹ ਇਸ ਸਾਲ ਪ੍ਰੀਖਿਆ ਨਹੀਂ ਦੇਵੇਗਾ। ਉਨ੍ਹਾਂ ਦੇ ਦਿੱਲੀ ਵਾਪਸ ਆਉਣ ਤੋਂ ਸਿਰਫ਼ ਤਿੰਨ ਦਿਨ ਬਾਅਦ, ਵੀਰਵਾਰ ਸਵੇਰੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਇੱਥੇ ਰੇਲਵੇ ਲਾਈਨ ਦੇ ਨੇੜੇ ਝਾੜੀਆਂ 'ਚੋਂ ਬਰਾਮਦ ਹੋਈ।
ਇਹ ਵੀ ਪੜ੍ਹੋ : 'ਕਸ਼ਮੀਰੀਆਂ ਨੇ ਬਚਾਈ ਇੱਜ਼ਤ...', ਪਹਿਲਗਾਮ ਹਮਲੇ ਦੇ ਚਸ਼ਮਦੀਦ BJP ਵਰਕਰ ਨੇ ਸੁਣਾਈ ਹੱਡਬੀਤੀ, ਕੰਬ ਜਾਵੇਗੀ ਰੂਹ
ਰਣਜੀਤ ਸ਼ਰਮਾ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿਛਲੇ ਤਿੰਨ ਸਾਲਾਂ ਤੋਂ ਨੀਟ ਦੀ ਤਿਆਰੀ ਕਰ ਰਿਹਾ ਸੀ ਅਤੇ ਹਾਲ ਹੀ 'ਚ ਉਸ ਨੇ ਆਪਣੀ ਭੈਣ ਨੂੰ ਕਿਹਾ ਸੀ ਕਿ ਇਸ ਮੈਡੀਕਲ ਦਾਖ਼ਲ ਪ੍ਰੀਖਿਆ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋਣ 'ਚ ਉਸ ਨੂੰ ਇਕ ਹੋਰ ਸਾਲ ਦੀ ਜ਼ਰੂਰਤ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਕਿਹਾ,''ਸਾਡਾ ਬੇਟਾ ਪੜ੍ਹਾਈ 'ਚ ਬਹੁਤ ਚੰਗਾ ਸੀ, ਕੋਚਿੰਗ ਸੰਸਥਾ 'ਚ ਨਿਯਮਿਤ ਪ੍ਰੀਖਿਆਵਾਂ 'ਚ 550-600 ਅੰਕ ਲਿਆਂਦਾ ਸੀ।'' ਉਨ੍ਹਾਂ ਕਿਹਾ ਕਿ ਪ੍ਰੀਖਿਆ ਤੋਂ ਕੁਝ ਦਿਨ ਪਹਿਲੇ ਖ਼ੁਦਕੁਸ਼ੀ ਦਾ ਕਾਰਨ ਸਮਝ ਨਹੀਂ ਆ ਰਿਹਾ। ਨੀਟ-ਯੂਜੀ ਪ੍ਰੀਖਿਆ ਲਈ ਆਦਰਸ਼ ਸਕੋਰ 720 ਹੈ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਕੋਟਾ 'ਚ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਦਾ ਇਹ 12ਵਾਂ ਮਾਮਲਾ ਹੈ। ਪਿਛਲੇ ਸਾਲ ਸ਼ਹਿਰ 'ਚ 17 ਵਿਦਿਆਰਥੀਆਂ ਦੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਦਰਜ ਕੀਤੇ ਗਏ ਸਨ। ਰੋਸ਼ਨ ਦੇ ਮਾਪਿਆਂ ਅਨੁਸਾਰ ਉਨ੍ਹਾਂ ਦੇ ਬੇਟੇ ਨੇ ਖ਼ੁਦ ਕੋਟਾ 'ਚ ਇਕ ਕੋਚਿੰਗ ਸੰਸਥਾ 'ਚ ਦਾਖ਼ਲਾ ਲੈਣ ਦਾ ਫ਼ੈਸਲਾ ਕੀਤਾ ਸੀ ਅਤੇ ਇਕ ਸਾਲ ਬਾਅਦ ਹੀ ਸ਼ਹਿਰ ਦੀ ਦੂਜੀ ਸੰਸਥਾ 'ਚ ਚਲਾ ਗਿਆ। ਰਣਜੀਤ ਸ਼ਰਮਾ ਨੇ ਦੱਸਿਆ,''ਅਸੀਂ ਆਪਣੇ ਬੇਟੇ ਨੂੰ ਵਾਪਸ ਘਰ ਲਿਜਾਉਣ ਲਈ 22 ਅਪ੍ਰੈਲ ਕੋਟਾ ਆਏ ਸੀ ਪਰ ਉਸ ਨੇ ਮਨ੍ਹਾਂ ਕਰ ਦਿੱਤਾ। ਜਦੋਂ ਬੇਟਾ ਆਪਣੇ ਹੋਸਟਲ 'ਚ ਨਹੀਂ ਮਿਲਿਆ ਤਾਂ ਅਸੀਂ ਉਸ ਨਾਲ ਸੰਪਰਕ ਕੀਾਤ ਪਰ ਸਾਨੂੰ ਦੱਸਿਆ ਗਿਆ ਕਿ ਉਹ ਇਸ ਸਾਲ ਨਾ ਤਾਂ ਨੀਟ ਪ੍ਰੀਖਿਆ ਦੇਵੇਗਾ ਅਤੇ ਨਾ ਹੀ ਘਰ ਆਏਗਾ।''
ਇਹ ਵੀ ਪੜ੍ਹੋ : 'ਅਜਿਹੀ ਸਜ਼ਾ ਦੇਵਾਂਗੇ ਕਿ ਉਨ੍ਹਾਂ ਸੋਚਿਆ ਵੀ ਨਹੀਂ ਹੋਵੇਗਾ...', ਪਹਿਲਗਾਮ ਹਮਲੇ 'ਤੇ ਬੋਲੇ PM ਮੋਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਗਾਮ ਅੱਤਵਾਦੀ ਹਮਲਾ : ਮੁਸਲਮਾਨਾਂ ਨੇ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਬਾਹਾਂ 'ਤੇ ਬੰਨ੍ਹੀਆਂ ਕਾਲੀਆਂ ਪੱਟੀਆਂ
NEXT STORY